- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1500 ਔਰਤਾਂ ਨੂੰ ਮਹੀਨਾਵਾਰੀ ਪੈਨਸ਼ਨ ਵੰਡੀ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਸਨਾਤਨ ਧਰਮ ਮੰਦਰ ਵਿਖੇ ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਪ੍ਰਧਾਨ ਅਤੇ ਭਾਜਪਾ ਹਲਕਾ ਇੰਚਾਰਜ ਰਾਜਪੁਰਾ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਹੇਠ ਲੋੜਵੰਦ ਪੈਨਸ਼ਨ ਲਾਭਪਾਤਰੀ ਔਰਤਾਂ ਨੂੰ ਮਹੀਨਾਵਾਰੀ ਪੈਨਸ਼ਨ ਵੰਡਣ ਲਈ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਭਾਜਪਾ ਕੌਂਸਲਰ ਰੁਪਿੰਦਰ ਸਿੰਘ ਸੰਧੂ ਤੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਨੰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਜਗਦੀਸ਼ ਕੁਮਾਰ ਜੱਗਾ ਨੇ ਮੁੱਖ ਮਹਿਮਾਨਾਂ ਦੇ ਸਹਿਯੋਗ ਨਾਲ 1500 ਲੋੜਵੰਦ ਔਰਤਾਂ ਨੂੰ ਮਹੀਨਾਵਾਰੀ ਪੈਨਸ਼ਨ ਵੰਡੀ। ਉਨ੍ਹਾਂ ਕਿਹਾ ਕਿ ਲੋਕ ਭਲਾਈ ਟਰੱਸਟ ਵੱਲੋਂ ਪਿਛਲੇ ਕਈ ਸਾਲਾਂ ਤੋਂ ਹਰ ਮਹੀਨੇ ਆਪਣੇ ਪੱਧਰ ’ਤੇ ਲੋੜਵੰਦ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਭਾਜਪਾ ਆਗੂ ਦਲਵੀਰ ਸਿੰਘ ਭੰਗੂ, ਐਡਵੋਕੇਟ ਪਰਮਵੀਰ ਚੌਧਰੀ, ਐਡਵੋਕੇਟ ਇਕਬਾਲ ਸਿੰਘ ਕੰਬੋਜ, ਸੋਨੂ ਡਾਲੀਮਾ ਵਿਹਾਰ, ਭਾਜਪਾ ਐਸ.ਸੀ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਨਰਿੰਦਰ ਕੌਰ ਗਿੱਲ, ਰੰਜਨਾ ਵਰਮਾ, ਪ੍ਰਤੀਕ ਕੁਮਾਰ, ਆਸਾ ਸਹਿਜੜਾ, ਰੁਪਿੰਦਰ ਕੌਰ ਸਰਵਾਰਾ, ਮੋਨਿਕਾ ਸ਼ਰਮਾ, ਹਿਮਾਂਸ਼ੂ ਸਪਰਾ, ਰੀਟਾ ਬਾਂਸਲ, ਨੀਲਮ ਮਹਿਤਾ, ਗੁਰਧਿਆਨ ਸਿੰਘ, ਓਮ ਪ੍ਰਕਾਸ਼ ਸਮੇਤ ਹੋਰਨਾ ਬੁਲਾਰਿਆਂ ਦੇ ਵੱਲੋਂ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ।