- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁਰਾਕ ਤੇ ਸਪਲਾਈ ਵਿਭਾਗ ਦੇ ਰਿਟਾਇਰਡ ਕਰਮਚਾਰੀਆਂ ਦੀ ਮਾਸਿਕ ਮੀਟਿੰਗ

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਖੁਰਾਕ ਤੇ ਸਪਲਾਈਜ਼ ਵਿਭਾਗ ਦੇ ਰੀਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੀ ਮੀਟਿੰਗ ਪ੍ਰਭਾਤ ਪਰਵਾਨਾ ਹਾਲ ਵਿਚ ਮੁਖਤਿਆਰ ਸਿੰਘ ਸੰਧੂ ਦੀ ਪ੍ਰਧਾਨਗੀਹੇਠ ਹੋਈ l ਇਸ ਮੀਟਿੰਗ ਵਿਚ ਬਹੁ ਗਿਣਤੀ ਮੈਂਬਰਾਂ ਨੇ ਹਿੱਸਾ ਲਿਆ, ਸਭ ਤੋਂ ਪਹਿਲਾਂ ਜਗਦੇਵ ਸਿੰਘ ਚੇਅਰਮੈਨ ਦੀ ਧਰਮ ਪਤਨੀ, ਰਜਿੰਦਰ ਆਸ਼ਟਾ ਦੀ ਧਰਮ ਪਤਨੀ, ਰਾਜਨੀਸ਼ ਬੱਤਾ ਤੇ ਸੁਖਦੇਵ ਸਿੰਘ ਦੀਆਂ ਵਿਛੜੀਆਂ ਰੂਹਾਂ ਦਾ ਅਫਸੋਸ਼ ਪ੍ਰਗਟਕਰਨ ਲਈ 2 ਮਿੰਟ ਦਾ ਮੌਨ ਰੱਖਿਆ ਗਿਆ l ਸਭ ਤੋਂ ਪਹਿਲਾਂ ਕੌਸ਼ਲ ਰਾਓ ਸਿੰਗਲਾ ਨੇ ਅਧਿਆਪਕ ਦਿਵਸ ਤੇ ਆਪਣੇ ਕੀਮਤੀ ਵਿਚਾਰ ਰੱਖੇ ਤੇ ਸਾਡੇ ਸਮਾਜ ਵਿਚ ਇਕ ਅਧਿਆਪਕ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਸੁਰੇਸ਼ ਕੁਮਾਰ ਮਦਾਨ ਨੇ ਮਹਾਂਭਾਰਤ ਵਿਚ ਭੀਮ ਪਾਂਡਵ ਦੇ ਪੋਤਰੇ ਬਰਬਰੀਕ ਦੀ ਕਹਾਣੀ ਬੜੇ ਰੌਚਕ ਢੰਗ ਨਾਲ ਸੁਣਾਈ l ਮਨਜੀਤ ਸਿੰਘ ਨੇ ਦੱਸਿਆ ਕਿ ਜਿਹੜੇ ਲੋਕ ਮਹਾਨ ਹੋਏ ਨੇ, ਉਨ੍ਹਾਂ ਵਿਚ ਕਿਹੜੇ ਕਿਹੜੇ ਗੁਣ ਪਾਏ ਗਏl ਰਣਜੀਤ ਸਿੰਘ ਟਿਵਾਣਾ ਨੇ ਸਾਦੇ ਵਿਆਹ ਤੇ ਸਾਦੇ ਭੋਗ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਤੋਂ ਬਾਦ ਆਰ. ਕੇ. ਸਿੰਗਲਾ ਨੇ ਆਪਣੇ ਵਿਚਾਰਾਂ ਰਾਹੀਂ ਦੱਸਿਆ ਕਿ ਸਾਡੀਆਂ ਸਰਕਾਰਾਂ ਨਸ਼ਿਆਂ ਨੂੰ ਖਤਮ ਕਰਨ ਲਈ ਗੰਭੀਰ ਨਹੀਂ ਹਨ l ਐਸੋਸੀਏਸ਼ਨ ਦੇ ਪੈਟਰਨ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੀ ਦੁਸ਼ਮਣ ਹੈ। ਅੱਜ ਦੀ ਮੀਟਿੰਗ ਵਿਚ ਸੁਰਿੰਦਰ ਸਿੰਘ ਵਾਲੀਆ ਰਿਟਾ. ਖੁਰਾਕ ਤੇ ਸਪਲਾਈਜ਼ ਅਫਸਰ ਨੂੰ ਐਸੋਸੀਏਸ਼ਨ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸੁਰਿੰਦਰ ਸਿੰਘ ਘੁੰਮਣ ਰਿਟਾ. ਐਮ. ਡੀ. ਪਨਸਪ ਵੀ ਅੱਜ ਦੀ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ l ਅੰਤ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਮੁਖਤਿਆਰ ਸਿੰਘ ਸੰਧੂ ਨੇ ਅੱਜ ਦੀ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ l