ਮਾਡਰਨ ਕਾਲਜ ਬੀਰ ਕਲਾਂ ਦਾ ਦੀ ਬੀਏ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ
ਮਾਡਰਨ ਕਾਲਜ ਬੀਰ ਕਲਾਂ ਦਾ ਦੀ ਬੀਏ ਭਾਗ ਪਹਿਲਾ (ਸਮੈਸਟਰ ਦੂਜਾ) ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 03 Apr 2026 07:25 PM (IST)
Updated Date: Sat, 04 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੀਮਾ ਮੰਡੀ : ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਮਾਡਰਨ ਕਾਲਜ ਬੀਰਕਲਾਂ ਦੇ ਬੀਏ ਭਾਗ ਪਹਿਲਾ ਦੂਜੇ ਸਮੈਸਟਰ ਦੇ ਨਤੀਜੇ ਘੋਸ਼ਿਤ ਹੋਣ ਉਪਰੰਤ ਕਾਲਜ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਆਪਣੇ ਉੱਤਮ ਪ੍ਰਦਰਸ਼ਨ ਨਾਲ ਨਾ ਸਿਰਫ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ, ਸਗੋਂ ਕਾਲਜ ਦੀ ਸ਼ੋਹਰਤ ਨੂੰ ਵੀ ਨਵੀਆਂ ਉੱਚਾਈਆਂ ‘ਤੇ ਪਹੁੰਚਾਇਆ ਹੈ। ਨਤੀਜਿਆਂ ਅਨੁਸਾਰ, ਜੋਬਨਪ੍ਰੀਤ ਕੌਰ ਨੇ 9.2 ਐਸਜੀਪੀਏ ਹਾਸਲ ਕਰਕੇ ਪਹਿਲਾ ਸਥਾਨ, ਕੋਮਲਪ੍ਰੀਤ ਕੌਰ ਨੇ 9.17 ਐਸਜੀਪੀਏ ਨਾਲ ਦੂਜਾ ਸਥਾਨ ਅਤੇ ਅਰਸ਼ਦੀਪ ਕੌਰ ਨੇ 9.03 ਐਸਜੀਪੀਏ ਨਾਲ ਤੀਜਾ ਸਥਾਨ ਹਾਸਲ ਕਰਕੇ ਕਾਲਜ ਦੇ ਮੈਰਿਟ ਲਿਸਟ ਵਿੱਚ ਆਪਣੀ ਮਜ਼ਬੂਤ ਪਕੜ ਬਣਾਈ। ਇਸ ਤੋਂ ਇਲਾਵਾ, ਨਵਦੀਪ ਕੌਰ ਨੇ 9.0 ਐਸਜੀਪੀਏ ਨਾਲ ਚੌਥਾ ਸਥਾਨ, ਦਵਿੰਦਰ ਸਿੰਘ (8.77 ਐਸਜੀਪੀਏ) ਤੇ ਸਰਬਜੀਤ ਸਿੰਘ (8.7 ਐਸਜੀਪੀਏ) ਨੇ ਵੀ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ। ਇੰਦਰਜੀਤ ਕੌਰ ਅਤੇ ਮਨਪ੍ਰੀਤ ਕੌਰ ਨੇ (8.63 ਐਸਜੀਪੀਏ)ਪ੍ਰਾਪਤ ਕਰਕੇ ਸਾਂਝੇ ਤੌਰ ‘ਤੇ ਆਪਣੀ ਯੋਗਤਾ ਦਰਸਾਈ,ਪਰਦੀਪ ਕੌਰ (8.6 ਐਸਜੀਪੀਏ) ਅਤੇ ਗੁਰਵਿੰਦਰ ਸਿੰਘ (8.53 ਐਸਜੀਪੀਏ) ਨੇ ਵੀ ਉੱਚ ਅੰਕ ਹਾਸਲ ਕਰਕੇ ਆਪਣੀ ਮਿਹਨਤ ਦਾ ਪ੍ਰਮਾਣ ਦਿੱਤਾ। ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਨੇ ਵਿਿਦਆਰਥੀਆਂ ਦੀ ਇਸ ਕਾਮਯਾਬੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸਹਾਇਤਾ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾ ਹੀ ਵਿਿਦਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਆਉਂਦੇ ਰਹਿਣਗੇ।ਵਿਦਿਆਰਥੀਆਂ ਨੇ ਵੀ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਹੀ ਇਹ ਮੰਜ਼ਿਲ ਹਾਸਲ ਹੋਈ ਹੈ। ਇਸ ਮੌਕੇ ‘ਤੇ ਕਾਲਜ ਵਿੱਚ ਮਿੱਠਾਈ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਹੋਰ ਵਿਿਦਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਗਈ। ਇਹ ਨਤੀਜੇ ਇੱਕ ਵਾਰ ਫਿਰ ਸਾਬਤ ਕਰਦੇ ਹਨ ਕਿ ਮਾਡਰਨ ਕਾਲਜ ਬੀਰ ਕਲਾਂ ਸਿਰਫ ਸਿੱਖਿਆ ਹੀ ਨਹੀਂ, ਸਗੋਂ ਵਿਿਦਆਰਥੀਆਂ ਦੇ ਸਮੂਹਿਕ ਵਿਕਾਸ ਲਈ ਵੀ ਵਚਨਬੱਧ ਹੈ ਅਤੇ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਰੱਖਦਾ ਹੈ।