ਮਾਡਲ ਸਕੂਲ ਵਿਖੇ 'ਤੀਸਰਾ ਰਾਸ਼ਟਰੀ ਪੁਲਾੜ ਦਿਵਸ' ਮਨਾਇਆ ਮਾਡਲ ਸਕੂਲ ਵਿਖੇ 'ਤੀਸਰਾ ਰਾਸ਼ਟਰੀ ਪੁਲਾੜ ਦਿਵਸ' ਮਨਾਇਆ
Publish Date: Mon, 24 Aug 2026 04:42 PM (IST)
Updated Date: Mon, 24 Aug 2026 04:45 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਤੀਸਰਾ ਰਾਸ਼ਟਰੀ ਪੁਲਾੜ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੀ ਸਭਾ ਵਿਚ ਸਕੂਲ ਦੀ ਵਿਦਿਆਰਥਣ ਮਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਤੀਸਰੇ ਰਾਸ਼ਟਰੀ ਪੁਲਾੜ ਦਿਵਸ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਤੋਂ ਡਾ. ਕਰਮਜੀਤ ਸਿੰਘ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਲੈਕਚਰ ਦਿੱਤਾ। ਆਪਣੇ ਗਿਆਨਵਰਧਕ ਲੈਕਚਰ ਦੌਰਾਨ ਡਾ. ਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਸਮਝਾਇਆ ਕਿ ਧਰਤੀ ਕਿਵੇਂ ਹੋਂਦ ਵਿਚ ਆਈ, ਤਾਰੇ ਕਿਵੇਂ ਬਣੇ ਅਤੇ ਚੰਦਰਮਾ ਦਾ ਨਿਰਮਾਣ ਕਿਵੇਂ ਹੋਇਆ। ਇਸ ਦੇ ਨਾਲ ਹੀ ਉਨਾਂ ਨੇ ਭਾਰਤ ਦੇ ਸਫਲ ਚੰਦਰਯਾਨ-3 ਮਿਸ਼ਨ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਭਾਰਤ ਨੇ ਚੰਦਰਮਾ ਦੇ ਦੱਖਣੀ ਧਰੁਵ ਤੇ ਆਪਣਾ ਰੋਵਰ ਸਫਲਤਾਪੂਰਵਕ ਲੈਂਡ ਕਰਵਾਇਆ। ਉਨਾਂ ਨੇ ਇਸ ਇਤਿਹਾਸਕ ਪ੍ਰਾਪਤੀ ਲਈ ਸਭ ਨੂੰ ਵਧਾਈ ਦਿੱਤੀ। ਇਹ ਲੈਕਚਰ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਅਤੇ ਪ੍ਰੇਰਨਾਦਾਇਕ ਰਿਹਾ। ਇਸ ਮੌਕੇ ਇਸ਼ਰੋ ਦੇ ਚੇਅਰਮੈਨ, ਪ੍ਰਸਿੱਧ ਵਿਗਿਆਨੀ ਕਲਪਨਾ ਚਾਵਲਾ, ਰਾਕੇਸ਼ ਸ਼ਰਮਾ ਅਤੇ ਭਾਰਤ ਪੁਰਵ ਰਾਸ਼ਟਰਪਤੀ ਅਬੱਦੂਲ ਕਲਾਮ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਇੰਚਾਰਜ ਸਤਵੀਰ ਸਿੰਘ ਨੇ ਡਾ. ਕਰਮਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਦੌਰਾਨ ਸਕੂਲ ਦੇ ਕੈਮਿਸਟਰੀ ਲੈਕਚਰਾਰ ਅਮੋਲਜੀਤ ਕੌਰ ਅਤੇ ਸੀਨੀਅਰ ਸਾਇੰਸ ਟੀਚਰ ਅੰਜੂ ਮਹਿਤਾ ਵੀ ਉਚੇਚੇ ਤੌਰ ਤੇ ਮੌਜੂਦ ਸਨ।