ਵਿਧਾਇਕ ਘਨੌਰ ਤੇ ਮਿੱਤਲ ਵੱਲੋਂ ਬੱਸਾਂ ਨੂੰ ਕੀਤਾ ਰਵਾਨਾ
ਗੁਰਧਾਮਾਂ ਦੇ ਦਰਸ਼ਨਾਂ ਲਈ ਵਿਧਾਇਕ ਗੁਰਲਾਲ ਘਨੌਰ ਅਤੇ ਨੀਨਾ ਮਿੱਤਲ ਵੱਲੋਂ ਬੱਸਾਂ ਨੂੰ ਕੀਤਾ ਰਵਾਨਾ
Publish Date: Fri, 20 Feb 2026 04:26 PM (IST)
Updated Date: Fri, 20 Feb 2026 04:27 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਨੂੰ ਹਲਕਾ ਘਨੌਰ ਦੇ ਪਿੰਡ ਜੈ ਨਗਰ ਤੋਂ ਗੁਰਲਾਲ ਸਿੰਘ ਘਨੌਰ ਵੱਲੋਂ ਹਰੀ ਝੰਡੀ ਦੇ ਕੇ ਸ਼੍ਰੀ ਅੰਮਿ੍ਤਸਰ ਸਾਹਿਬ ਗੁਰੂਧਾਮਾਂ ਦੇ ਦਰਸ਼ਨ ਦੀਦਾਰੇ ਲਈ ਸੰਗਤਾਂ ਨੂੰ ਰਵਾਨਾਂ ਕੀਤਾ। ਇਸ ਮੌਕੇ ੳਨ੍ਹਾਂ ਦੇ ਨਾਲ ਰਘਵੀਰ ਸਿੰਘ ਗੋਪਾਲਪੁਰ ਜ਼ਿਲ੍ਹਾ ਪ੍ਰਧਾਨ, ਵਿਰਾਸਤ ਸੇਵਾ ਸੰਗਠਨ ਪਟਿਆਲਾ (ਤੀਰਥ ਯਾਤਰਾ) ਬੀਡੀਪੀਐੱਸ ਜਤਿੰਦਰ ਸਿੰਘ ਢਿੱਲੋਂ, ਇਕਬਾਲ ਸਿੰਘ ਸੈਕਟਰੀ, ਸਰਪੰਚ ਰਾਜ ਕੌਰ, ਚੇਅਰਮੈਨ ਲਖਵੀਰ ਗੁੱਜਰ, ਸਤਨਾਮ ਸਿੰਘ ਸਰਪੰਚ ਪਿੰਡ ਆਕੜ, ਨਿਸ਼ਾਨ ਸਿੰਘ ਸੰਧੂ, ਸਰਪੰਚ ਟੋਨੀ ਭੇਡਵਾਲ ਅਤੇ ਹੋਰ ਸਾਥੀ ਮੌਜੂਦ ਸਨ। ਇਸੇ ਤਰ੍ਹਾਂ ਹਲਕਾ ਰਾਜਪੁਰਾ ਦੇ ਪਿੰਡ ਅਲੂਣਾਂ ਤੋਂ ਹਲਕਾ ਰਾਜਪੁਰਾ ਵਿਧਾਇਕਾ ਨੀਨਾਂ ਮਿੱਤਲ ਵੱਲੋਂ ਸ਼ਰਧਾਲੂਆਂ ਵਾਲੀ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਝੰਡੀ ਦੇ ਕੇ ਰਵਾਨਾਂ ਕੀਤਾ। ਇਸ ਮੋਕੇ ਰਘਵੀਰ ਸਿੰਘ ਗੋਪਾਲਪੁਰ ਜ਼ਿਲ੍ਹਾ ਪ੍ਰਧਾਨ, ਤਹਿਸੀਲਦਾਰ ਪ੍ਰਦੀਪ ਕੁਮਾਰ, ਤਰੁਣ ਸ਼ਰਮਾਂ, ਬਲਾਕ ਸੰਮਤੀ ਮੈਂਬਰ ਜਗਦੀਪ ਸਿੰਘ ਅਲੂਣਾਂ, ਅਜੇ ਚੌਧਰੀ, ਸਰਪੰਚ ਜਗਦੀਸ਼ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।