- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕਾ ਨੀਨਾ ਮਿੱਤਲ ਦੀ ਕੋਠੀ ਦਾ ਘਿਰਾਓ 1 ਅਕਤੂਬਰ ਨੂੰ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਗੁਰਦਰਸ਼ਨ ਸਿੰਘ ਖਾਸਪੁਰ ਸੂਬਾ ਕਮੇਟੀ ਮੇਂਬਰ ਤੇ ਜ਼ਿਲ੍ਹਾ ਸਕੱਤਰ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਧਰਮਪਾਲ ਸੀਲ ਸੂਬਾ ਕਮੇਟੀ ਮੇਂਬਰ ਨੇ ਦੱਸਿਆ ਕਿ 1 ਅਕਤੂਬਰ ਨੂੰ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਦੀ ਕੋਠੀ ਅਗੇ 10 ਤੋਂ 1 ਵਜੇ ਤੱਕ ਸੀਪੀਐਮ ਦੇ ਵਰਕਰਾਂ ਤੇ ਕਿਸਾਨ ਜਥੇਬੰਦੀਆਂ ਵਲੋਂ ਰੋਸ਼ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਭਾਰਤ ਸਰਕਾਰ ਤੇ ਸੂਬਾ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਰੋਸ ਧਰਨਾ ਤੇ ਮੈਮੋਰੰਡਮ ਦਿਤਾ ਜਾਵੇਗਾ। ਕਾਮਰੇਡ ਖਾਸਪੁਰ ਨੇ ਕਿਹਾ ਕਿ ਭਾਰਤ ਸਰਕਾਰ ਸਾਮਰਾਜੀ ਦੇਸ਼ ਅਮਰੀਕਾ ਦੀਆਂ ਨੀਤੀਆਂ ਨੂੰ ਭਾਰਤ ਵਿਚ ਲਾਗੂ ਕਰਕੇ ਕਿਸਾਨ ਅਤੇ ਮਜ਼ਦੂਰ ਜਮਾਤ ਦਾ ਗੱਲ ਘੁੱਟਣ ਦੀ ਤਾਕ ਵਿਚ ਹੈ। ਦੂਜੇ ਪਾਸੇ ਪੰਜਾਬ ਸਰਕਾਰ ਕਿਸਾਨਾ ਤੇ ਮਜ਼ਦੂਰਾਂ ਦੀ ਗੱਲ ਸੁਨਣ ਦੀ ਬਜਾਏ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੈ। ਜੀ ਰਾਮ ਜੀ ਸਕੀਮ ਲਿਆਕੇ ਮਨਰੇਗਾ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਕਿਸਾਨ ਹਿਤੈਸ਼ੀ ਕਹਾਉਣ ਵਾਲੀ ਪੰਜਾਬ ਸਰਕਾਰ ਸੋਧ ਬੀਜ ਤੇ ਚੰਗੀ ਖਾਦ ਵੱਲ ਵੀ ਧਿਆਨ ਨਹੀਂ ਹੈ। ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ। ਪੰਜਾਬ ਦੇ ਪਾਣੀਆਂ ਦੀ ਨਿਆਇਕ ਵੰਡ ਕੀਤੀ ਜਾਵੇ। ਹਰ ਸ਼ਖਸ਼ ਨੂੰ ਸ਼ੁੱਧ ਪਿੰਨ ਵਾਲਾ ਪਾਣੀ ਮੁਹਈਆ ਕੀਤਾ ਜਾਵੇ ਫ਼ਸਲਾਂ ਦਾ ਘਟੋ ਘੱਟ ਸਮਰਥਨ ਮੁੱਲ। ਬਿਜਲੀ ਤੇ ਸੋਧ ਬਿਲ ਵਾਪਸ ਕੀਤਾ ਜਾਵੇ। ਕੇਂਦਰ ਸਰਕਾਰ ਬਾਰਡਰ ਪਾਰ ਜ਼ਮੀਨਾਂ ਦਾ ਤੀਹ ਹਜ਼ਾਰ ਰੁਪਏ ਮੁਆਵਜ਼ਾ ਦਿਤਾ ਜਾਵੇ। ਇਸ ਮੌਕੇ ਸੁਨੀਲ ਕੁਮਾਰ ਹਰਪਾਲਪੁਰ ਜ਼ਿਲ੍ਹਾ ਕਮੇਟੀ, ਸਤਿਪਾਲ ਰਾਜੇਮਾਜਰਾ ਖੇਤ ਮਜ਼ਦੂਰ ਆਗੂ, ਡਾ. ਵਿਜੈ ਪਾਲ ਤਹਿਸੀਲ ਸਕੱਤਰ, ਜਗੀਰ ਸਿੰਘ ਹੰਸਾਲਾ, ਪ੍ਰੀਤਮ ਸਿੰਘ ਸੁਰਾਜਗੜ੍ਹ, ਰਾਜਬੀਰ ਸਿੰਘ, ਮੋਹਨ ਸਿੰਘ ਸੋਢੀ ਕਿਸਾਨ ਆਗੂ ਨੇ ਵੀ ਸੰਬੋਧਨ ਕੀਤਾ।