ਮੰਤਰੀ ਗੋਇਲ ਨੇ ਸਬ ਡਵੀਜ਼ਨ ਕੰਪਲੈਕਸ ਦੀ ਉਸਾਰੀ ਦਾ ਲਿਆ ਜਾਇਜ਼ਾ
ਮੰਤਰੀ ਗੋਇਲ ਨੇ ਸਬ ਡਵੀਜ਼ਨ ਕੰਪਲੈਕਸ ਦੀ ਉਸਾਰੀ ਦਾ ਲਿਆ ਜਾਇਜ਼ਾ
Publish Date: Fri, 13 Feb 2026 03:47 PM (IST)
Updated Date: Sat, 14 Feb 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਵਿਖੇ ਬਣ ਰਹੀ ਨਵੀਂ ਸਬ-ਤਹਿਸੀਲ ਕੰਪਲੈਕਸ ਦੀ ਉਸਾਰੀ ਦਾ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਲਹਿਰਾਗਾਗਾ ਵਿਖੇ ਸਬ ਡਵੀਜ਼ਨ ਬਣੀ ਨੂੰ 17 ਸਾਲ ਹੋ ਗਏ ਸਨ। ਇਸ ਕਰ ਕੇ ਜ਼ਰੂਰਤ ਸੀ ਕਿ ਸਾਰੇ ਦਫਤਰ ਇਕ ਛੱਤ ਥੱਲ੍ਹੇ ਹੋਣ ਤੇ ਨਵੀਂ ਇਮਾਰਤ ਹੋਵੇ। ਜਿਸਦਾਂ ਜਿੰਮਾ ਆਪ ਸਰਕਾਰ ਨੇ ਚੁੱਕਿਆ ਅਤੇ ਜਲਦੀ ਹੀ ਇੱਥੇ ਇਕ ਸ਼ਾਨਦਾਰ ਸਬ ਤਹਿਸੀਲ ਕੰਪਲੈਕਸ ਬਣ ਜਾ ਰਿਹਾ ਹੈ। ਉਨ੍ਹਾਂ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਮਟੀਰੀਅਲ ਵੀ ਵਧੀਆ ਲੱਗ ਰਿਹਾ ਹੈ ਅਤੇ ਕੰਮ ਦੀ ਰਫਤਾਰ ਵੀ ਠੀਕ ਹੈ। ਮੰਤਰੀ ਗੋਇਲ ਨੇ ਉਮੀਦ ਜਤਾਈ ਕਿ ਮਿੱਥੇ ਸਮੇਂ ਤੋਂ ਪਹਿਲਾਂ ਸਿਰਫ ਛੇ- ਸੱਤ ਮਹੀਨਿਆਂ ਵਿੱਚ ਹੀ ਇਹ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ। ਉਹਨਾਂ ਦੱਸਿਆ ਕਿ 16 ਦਫਤਰ ਇੱਕ ਛੱਤ ਥੱਲੇ ਉਪਲਬਧ ਹੋਣਗੇ, ਪਾਰਕਿੰਗ ਲਈ ਵੀ ਥਾਂ ਬਹੁਤ ਹੈ, ਸਭ ਤੋਂ ਵੱਡੀ ਖਾਸੀਅਤ ਦੱਸਦਿਆਂ ਉਨਾਂ ਕਿਹਾ ਕਿ ਇਹ ਸਬ ਤਹਿਸੀਲ ਸ਼ਹਿਰ ਦੇ ਐਨ ਵਿਚਕਾਰ ਹੈ ਜਿਸ ਨਾਲ ਸਬੰਧਤ ਸਾਰੇ ਪਿੰਡਾਂ ਨੂੰ ਫਾਇਦਾ ਹੋਵੇਗਾ। ਉਨਾਂ ਵਿਕਾਸ ਕੰਮਾਂ ਸਬੰਧੀ ਦੱਸਦਿਆਂ ਕਿਹਾ ਕਿ ਪੂਰੇ ਪੰਜਾਬ ਵਿੱਚ 19 ਹਜਾਰ ਕਿਲੋਮੀਟਰ ਸੜਕਾਂ ਬਨਣ ਜਾ ਰਹੀਆਂ ਹਨ। ਜਿਸਦੇ ਤਹਿਤ ਹਲਕਾ ਲਹਿਰਾ ਵਿਖੇ ਇੱਕ 41 ਸੜਕਾਂ ਤੇ ਕੰਮ ਚੱਲ ਰਿਹਾ ਹੈ ਜੋ 31 ਮਾਰਚ ਤੱਕ ਪੂਰਾ ਹੋ ਜਾਵੇਗਾ। ਉਸ ਉਪਰੰਤ ਦੂਜੇ ਫੇਸ ਵਿੱਚ ਬਾਕੀ ਸੜਕਾਂ ਦੇ ਕੰਮ ਹੋਣਗੇ ਸਾਰੇ ਹਲਕੇ ਦੀਆਂ ਸੜਕਾਂ ਇਸ ਸਕੀਮ ਵਿੱਚ ਲਿਆਂਦੀਆਂ ਗਈਆਂ ਹਨ। ਇਸ ਮੌਕੇ ਓਐਸਡੀ ਰਕੇਸ਼ ਕੁਮਾਰ ਗੁਪਤਾ, ਐਸਡੀਐਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ, ਆੜਤੀ ਐਸੋਸੀਏਸ਼ਨ ਦੇ ਸੂਬਾ ਵਾਈਸ ਪ੍ਰਧਾਨ ਜੀਵਨ ਕੁਮਾਰ ਰੱਬੜ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ, ਆਪ ਆਗੂ ਅਜੇ ਕਮਾਰ ਠੋਲੀ, ਟ੍ਰੇਡ ਵਿੰਗ ਦੇ ਪ੍ਰਿੰਸ ਗਰਗ ਮੌਜੂਦ ਸਨ।