ਮੰਤਰੀ ਗੋਇਲ ਨੇ ਬਣ ਰਹੇ ਤਿੰਨ ਕਰੋੜੀ ਬਿਜਲੀ ਦਫਤਰ ਦਾ ਕੀਤਾ ਨਿਰੀਖਣ ਮੰਤਰੀ ਗੋਇਲ ਨੇ ਬਣ ਰਹੇ ਤਿੰਨ ਕਰੋੜੀ ਬਿਜਲੀ ਦਫਤਰ ਦਾ ਕੀਤਾ ਨਿਰੀਖਣ
Publish Date: Sun, 25 Oct 2026 04:31 PM (IST)
Updated Date: Mon, 26 Oct 2026 04:01 AM (IST)
ਇੱਕ ਮਹੀਨੇ ਦੇ ਅੰਦਰ ਅੰਦਰ ਬਣ ਕੇ ਤਿਆਰ ਹੋ ਜਾਵੇਗੀ ਇਮਾਰਤ : ਗੋਇਲ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸਥਾਨਕ ਸ਼ਹਿਰ ਵਿੱਚ ਤਿੰਨ ਕਰੋੜ ਤੋਂ ਉੱਪਰ ਦੀ ਲਾਗਤ ਨਾਲ ਬਣ ਰਹੇ ਬਿਜਲੀ ਦਫਤਰ ਦਾ ਨਿਰੀਖਣ ਕੀਤਾ। ਉਨ੍ਹਾਂ ਇਸ ਸਮੇਂ ਹਰੇਕ ਕਮਰੇ ਵਿੱਚ ਜਾ ਕੇ ਇਕੱਲੀ ਇਕੱਲੀ ਚੀਜ਼ ਚੈੱਕ ਕੀਤੀ। ਲੱਗ ਰਹੇ ਮਟੀਰੀਅਲ ਦੀ ਵੀ ਕੁਆਲਿਟੀ ਪੱਖੋਂ ਜਾਂਚ ਕਰਦਿਆਂ ਉਨ੍ਹਾਂ ਸੰਬੰਧਿਤ ਠੇਕੇਦਾਰ ਨੂੰ ਬੁਲਾ ਕੇ ਦਫਤਰ ਦਾ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਬਿਜਲੀ ਦਫਤਰ ਤੇ ਲੱਗ ਰਹੇ ਮਟੀਰੀਅਲ ਨਾਲ ਕਿਸੇ ਕਿਸਮ ਦਾ ਸਮਝੌਤਾ ਪ੍ਰਵਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਿਜਲੀ ਦਾ ਸਮਾਨ, ਸੀਵਰੇਜ ਦਾ ਸਮਾਨ ਉਚ ਕੁਆਲਿਟੀ ਦਾ ਲਾਇਆ ਜਾਵੇ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਇੱਥੇ ਸਥਿਤ ਬਿਜਲੀ ਦਫਤਰ ਦੀ ਇਮਾਰਤ ਪੂਰੀ ਤਰਾਂ ਖੰਡਰ ਬਣ ਚੁੱਕੀ ਸੀ ਕਾਫੀ ਸਾਲਾਂ ਤੋਂ ਇੱਸ ਦਫਤਰ ਨੇ ਝਾੜੀਆਂ ਰੁੱਖਾਂ ਦਾ ਰੂਪ ਧਾਰਨ ਕਰ ਲਿਆ ਸੀ। ਉਨਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਇਹ ਦਫਤਰ ਨਹੀਂ ਬਣਾਇਆ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਪ੍ਰਤੀ ਵਧੀਆ ਸੋਚ ਸਦਕਾ ਉਚੇਚੇ ਤੌਰ ਤੇ ਇਸ ਦਫਤਰ ਲਈ ਗਰਾਂਟ ਜਾਰੀ ਕਰਕੇ ਨੀਹ ਪੱਥਰ ਰੱਖਣ ਸਾਰ ਕੰਮ ਵੀ ਚਾਲੂ ਕਰਵਾਇਆ ਜੋ ਅਗਲੇ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦਫਤਰ ਦੇ ਨਾਲ ਪਾਵਰਕਾਮ ਦੇ ਐਸਡੀਓ, ਐਕਸ਼ਨ ਅਤੇ ਦਫਤਰੀ ਸਟਾਫ ਲਈ ਵਧੀਆ ਕਮਰੇ ਬਣਾਏ ਗਏ ਹਨ। ਇਸ ਤੋਂ ਇਲਾਵਾ ਕੰਪਲੇਂਟ ਸੈਂਟਰ ਵੀ ਬਣਾਇਆ ਗਿਆ ਤਾਂ ਜੋ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਉਨਾਂ ਇਹ ਵੀ ਦੱਸਿਆ ਕਿ ਪੂਰਾ ਦਫਤਰ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਸਮੇਂ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ, ਓਐਸਡੀ ਰਕੇਸ਼ ਕੁਮਾਰ ਗੁਪਤਾ, ਠੇਕੇਦਾਰ ਦੀਨ ਦਿਆਲ, ਪਵਨ ਕੁਮਾਰ ਮੱਲਾ, ਧਰਮਿੰਦਰ ਕਾਕਾ ਮੌਜੂਦ ਸਨ।