ਕਰਵਾ ਚੌਥ ਦੇ ਤਿਉਹਾਰ ਮੌਕੇ ਕਰਵਾਏ ਮਹਿੰਦੀ ਮੁਕਾਬਲੇ
ਕਰਵਾ ਚੌਥ ਦੇ ਤਿਉਹਾਰ ਮੌਕੇ ਕਰਵਾਏ ਮਹਿੰਦੀ ਮੁਕਾਬਲੇ
Publish Date: Wed, 28 Oct 2026 05:32 PM (IST)
Updated Date: Wed, 28 Oct 2026 05:34 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਅਤੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਲੇਹਲ ਖੁਰਦ ਵਿਖੇ ਕਾਲਜ ਦੀ ਡਾਇਰੈਕਟਰ ਡਾ. ਰਮਨਦੀਪ ਕੌਰ ਧਾਲੀਵਾਲ ਦੀ ਅਗਵਾਈ ਹੇਠ ਵਿਦਿਆਰਥਣਾਂ ਦਾ ਮਹਿੰਦੀ ਲਗਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ, ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਰਵੀਨਾ ਗਰਗ, ਵਾਈਸ ਚੇਅਰਮੈਨ ਵਿਜੇ ਕੁਮਾਰ ਕਾਂਸਲ, ਜਰਨਲ ਸੈਕਟਰੀ ਪ੍ਰੇਮ ਗਰਗ, ਮੈਨੇਜਮੈਂਟ ਮੈਂਬਰ ਅਸਿਸਟੈਂਟ ਪ੍ਰੋਫੈਸਰ ਮੋਨੀਕਾ ਗੁਪਤਾ ਨੇ ਮਹਿੰਦੀ ਮੁਕਾਬਲੇ ਵਿੱਚੋਂ ਅਵਲ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਰੌਹ ਰੀਤਾਂ ਅਤੇ ਕਲਾ ਕਿਰਤਾਂ ਦੇ ਨਾਲ ਜੋੜਨਾ ਹੈ। ਇਸ ਮੌਕੇ ਤੇ ਕਾਲਜ ਦੀ ਡਾਇਰੈਕਟਰ ਡਾਕਟਰ ਰਮਨਦੀਪ ਕੌਰ ਧਾਲੀਵਾਲ ਤੇ ਪ੍ਰਿੰਸੀਪਲ ਡਾ. ਸੀਮਾ ਗਰਗ ਨੇ ਕਿਹਾ ਕਿ ਕਲਾ ਕਿਰਤਾਂ ਦੇ ਨਾਲ ਵਿਦਿਆਰਥਣਾਂ ਵਿੱਚ ਸਿਰਜਨਾਤਮਕਤਾ ਦਾ ਵਿਕਾਸ ਹੁੰਦਾ ਹੈ ਤੇ ਉਹ ਆਪਣੇ ਸੱਭਿਆਚਾਰ ਸਮਾਜਿਕ ਵਿਰਸੇ ਨਾਲ ਵੀ ਜੁੜਦੇ ਹਨ, ਇਸ ਮਹਿੰਦੀ ਮੁਕਾਬਲੇ ਵਿੱਚੋਂ ਬੀ.ਏ ਬੀ.ਐਡ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਪਹਿਲਾ ਸਥਾਨ ਤੇ ਇਸੇ ਸਮੈਸਟਰ ਦੀ ਆਸ਼ਾ ਰਾਣੀ ਤੇ ਪ੍ਰਭਜੋਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।