- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਕਾਲਜ ’ਚ ਮੈਗਾ ਪਲੇਸਮੈਂਟ ਡਰਾਈਵ 10 ਨੂੰ

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਉੱਤਰੀ ਭਾਰਤ ਦੀ ਸਿਰਮੌਰ ਅਤੇ ਖੁਦਮੁਖਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਅਤੇ ਪਲੇਸਮੈਂਟ ਡਰਾਈਵ 2026,10 ਅਗਸਤ ਨੂੰ ਕਰਵਾਈ ਜਾ ਰਹੀ ਹੈ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹਮੇਸ਼ਾ ਹੀ ਉਦੇਸ਼ ਰਿਹਾ ਹੈ ਕਿ ਕਮੇਟੀ ਅਧੀਨ ਚੱਲ ਰਹੇ ਅਦਾਰਿਆਂ ਅਤੇ ਇਲਾਕੇ ਦੇ ਹੋਰਨਾਂ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਏ ਜਾਣ। ਇਸ ਇੰਡਸਟਰੀ ਮੀਟ-ਕਮ-ਪਲੇਸਮੈਂਟ ਡਰਾਈਵ ਵਿੱਚ ਦੇਸ ਭਰ ਦੀਆਂ 30 ਤੋਂ ਵੱਧ ਨਾਮੀ ਕੰਪਨੀਆਂ ਅਤੇ ਉਦਯੋਗ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਆਊਟ ਵਿਦਿਆਰਥੀ ਇਸ ਰੁਜ਼ਗਾਰ ਮੇਲੇ ਵਿੱਚ ਭਾਗ ਲੈ ਸਕਦੇ ਹਨ। ਇਸ ਮੌਕੇ ਸ਼ਾਮਿਲ ਵਿਦਿਆਰਥੀਆਂ ਨੂੰ ਸਿੱਧੇ ਰੂਪ ਵਿੱਚ ਇੰਟਰਵਿਊ ਰਾਹੀਂ ਸਿਲੈਕਟ ਕੀਤਾ ਜਾਵੇਗਾ। ਕਿਸੇ ਤਰ੍ਹਾਂ ਦਾ ਲਿਖਤੀ ਪੇਪਰ ਨਹੀਂ ਹੋਵੇਗਾ। ਕੰਪਨੀਆਂ ਜਿਹੜੇ ਵਿਦਿਆਰਥੀਆਂ ਨੂੰ ਸਿਲੈਕਟ ਕਰਨਗੀਆਂ ਉਨ੍ਹਾਂ ਨੂੰ ਮੌਕੇ ਤੇ ਨਿਯੁਕਤੀ ਪੱਤਰ ਦੇਣਗੀਆਂ। ਇਸ ਪਲੇਸਮੈਂਟ ਡਰਾਈਵ ਕਮ ਇੰਡਸਟਰੀ-ਅਕੈਡਮੀਆ ਮੀਟ ਦਾ ਹੋਣਾ ਪੂਰੇ ਇਲਾਕੇ ਲਈ ਇੱਕ ਵਰਦਾਨ ਹੈ, ਕਿਉਂਕਿ ਇੱਥੋਂ ਦੇ ਵਿਦਿਆਰਥੀ ਬਹੁ-ਗੁਣੀ ਹੁਨਰ ਦੇ ਮਾਲਕ ਹਨ।ਕੋਆਰਡੀਨੇਟਰ ਡਾ. ਨੀਤਿਕਾ ਗੋਇਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਇੰਡਸਟਰੀ-ਅਕੈਡਮੀਆ ਮੀਟ ਵਿਚ ਪੰਜਾਬ ਦੇ 1800 ਤੋਂ ਵੱਧ ਵਿਦਿਆਰਥੀਆਂ ਨੂੰ ਪਲੇਸਮੈਂਟ ਦੇ ਮੌਕੇ ਮਿਲਣਗੇ। ਇਸ ਡਰਾਈਵ ਵਿੱਚ ਅਵਾਈਨ, ਆਈਸੀਆਈਸੀਆਈ ਬੈਂਕ, ਆਈ.ਮੈਡ ਰਿਸਰਚ, ਆਲਟਰ, ਐੱਨ.ਯੂ. ਆਲਟਰ, ਐੱਲਆਈਸੀ ਇੰਡੀਆ (ਭਾਰਤੀ ਜੀਵਨ ਬੀਮਾ ਨਿਗਮ), ਐਂਜੀਓਲਾਈਫ ਹੈਲਥਕੇਅਰ,ਐਕਸਿਸ ਬੈਂਕ,ਐਬਸੋਲਿਊਟ ਬਾਰਬੀਕਿਊ, ਐੱਚਡੀਬੀ ਫਾਇਨੈਂਸ਼ੀਅਲ ਸਰਵਿਸਿਜ਼, ਏਯੂ ਬੈਂਕ, ਏਅਰਟੈੱਲ, ਏਰੀਅਲ ਟੈਲੀਕਾਮ, ਸਵਾਸਤਿਕ ਲਾਈਫਸਾਇੰਸਿਜ਼, ਸਪੋਰਟਕਿੰਗ, ਫਾਰਲੈਕਸ ਫਾਰਮਾਸਿਊਟੀਕਲਜ਼, ਫਿਊਜ਼ਨ ਬੀਪੀਓ, ਫਲੈਕਸੀਓ, ਫੋਰਗੋ ਫਾਰਮਾਸਿਊਟੀਕਲਜ਼, ਪੇਟੀਐੱਮ ਪੇਮੈਂਟ ਸਰਵਿਸਿਜ਼ ਲਿਮਟਿਡ, ਪੋਜ਼ੀਟਿਵ ਮੈਡੀਕੇਅਰ, ਬਾਰਬੀਕਿਊ ਨੇਸ਼ਨ, ਭਾਰਤ ਫਾਇਨੈਂਸ਼ੀਅਲ ਇਨਕਲੂਜ਼ਨ ਲਿਮਟਿਡ, ਮੈਡੇਵੈਕ ਲਾਈਫਸਾਇੰਸਿਜ਼ ਪ੍ਰਾਈਵੇਟ ਲਿਮਟਿਡ, ਮੁਥੂਟ ਮਾਈਕ੍ਰੋਫਿਨ ਪ੍ਰਾਈਵੇਟ ਲਿਮਟਿਡ, ਮੋਨਾਰਕ, ਜ਼ੈਨਐਕਟਸ ਫਾਰਮਾ, ਜਸਟਡਾਇਲ, ਟੀਸੀਐੱਸ, ਟੈਲੀਪਰਫਾਰਮੈਂਸ, ਟੈੱਕ ਮਹੀਦਰਾ, ਟਾਈਮਜ਼ ਬਾਇਓ ਲੈਬਜ਼, ਡਾ. ਆਈਟੀਐੱਮ, ਡੀ-ਮਾਰਟ, ਦ ਹੋਸਟੈਲਰ, ਲੌਰਪਿਤਾ ਲਾਈਫ ਸਾਇੰਸਿਜ਼, ਰੈੱਕਕਾਰਪ ਅਤੇ ਵੈੱਲਗੋ ਵਰਗੀਆਂ ਪ੍ਰਮੁੱਖ ਕੰਪਨੀਆਂ/ਉਦਯੋਗਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਇਸ ਇੰਡਸਟਰੀ ਅਕੈਡਮੀਆ ਮੀਟ ਵਿਚ ਬਾਰਵੀਂ ਪਾਸ ਵਿਦਿਆਰਥੀ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਇਸ ਵਿੱਚ ਮਾਹਿਰਾਂ ਦੁਆਰਾ ਉਨ੍ਹਾਂ ਨੂੰ ਭਵਿੱਖ ਪ੍ਰਤੀ ਜਾਗਰੂਕ ਕੀਤਾ ਜਾਵੇਗਾ।