ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ
Publish Date: Thu, 06 Aug 2026 04:29 PM (IST)
Updated Date: Fri, 07 Aug 2026 04:02 AM (IST)
ਕਰਨਵੀਰ ਸਿੰਘ ਲੋਂਗੋਵਾਲ, ਪੰਜਾਬੀ ਜਾਗਰਣ, ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਜਥੇਬੰਦੀ ਸੰਗਰੂਰ ਦੀ ਲੌਂਗੋਵਾਲ ਵਿਖੇ ਇੱਕ ਮੀਟਿੰਗ ਜਥੇ. ਸਤਨਾਮ ਸਿੰਘ ਰੱਤੋਕੇ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਰਾਮਪੁਰਾ, ਸੀਨੀਅਰ ਐਗਜ਼ੈਕਟਿਵ ਮੈਂਬਰ ਹਰਜੀਤ ਸਿੰਘ ਸਜੂਮਾਂ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ, ਸਮੂਹ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ 20 ਅਗਸਤ ਨੂੰ ਪਿੰਡ ਖਡਿਆਲ ਵਿਖੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ਾਲ ਸਮਾਗਮ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ। ਇਸ ਮੌਕੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ, ਸਰਗਰਮ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਕਈ ਅਹਿਮ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਗਿਆ। ਪਾਰਟੀ ਦੀ ਲੀਡਰਸ਼ਿਪ ਅਤੇ ਹਲਕਾ ਇੰਚਾਰਜ ਸਤਿਨਾਮ ਸਿੰਘ ਰੱਤੋਕੇ ਦੀ ਸਿਫ਼ਾਰਸ਼ ਤੇ ਮੱਘਰ ਸਿੰਘ ਕੁਲਾਰ ਨੂੰ ਹਲਕਾ ਜਥੇਬੰਦਕ ਸਕੱਤਰ, ਹਲਕਾ ਸੁਨਾਮ, ਸਰਦਾਰ ਗੁਰਬਖਸ਼ ਸਿੰਘ ਨੂੰ ਹਲਕਾ ਪ੍ਰਧਾਨ, ਮੁਲਾਜ਼ਮ ਵਿੰਗ, ਹਲਕਾ ਸੁਨਾਮ, ਅਜੇ ਗੋਇਲ (ਸੁਨਾਮ) ਨੂੰ ਜ਼ਿਲ੍ਹਾ ਯੂਥ ਜਨਰਲ ਸਕੱਤਰ, ਸੰਗਰੂਰ ਤੇ ਕੁਲਵਿੰਦਰ ਸਿੰਘ ਚੀਮਾ ਨੂੰ ਹਲਕਾ ਯੂਥ ਪ੍ਰਧਾਨ, ਹਲਕਾ ਸੁਨਾਮ ਨਿਯੁਕਤ ਕੀਤਾ ਗਿਆ। ਅੰਤ ਵਿੱਚ ਹਲਕਾ ਇੰਚਾਰਜ ਸਤਿਨਾਮ ਸਿੰਘ ਰੱਤੋਕੇ ਨੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਏਕਤਾ, ਅਨੁਸ਼ਾਸਨ ਅਤੇ ਸਮਰਪਣ ਦੀ ਭਾਵਨਾ ਨਾਲ ਪਾਰਟੀ ਨੂੰ ਹੋਰ ਮਜ਼ਬੂਤ ਕਰਨ। ਇਸ ਮੌਕੇ ਅਮਰਜੀਤ ਸਿੰਘ ਲੌਗੋਵਾਲ, ਕਾਲਾ ਰਾਮ ਮਿੱਤਲ, ਗੁਰਪ੍ਰੀਤ ਸਿੰਘ ਦੁੱਗਾਂ, ਆਤਮਾ ਸਿੰਘ ਫੌਜੀ, ਰਾਮ ਸਿੰਘ ਉਭਾਵਾਲ, ਸਰਜਾ ਸਿੰਘ ਸਰਪੰਚ, ਸੁਖਵਿੰਦਰ ਸਿੰਘ ਲੋਗੋਵਾਲ, ਬੰਟੀ ਲੌਗੋਵਾਲ, ਅਨੂਪ ਸਿੰਘ ਰੱਤੋਕੇ, ਰਾਜਾ ਸਿੰਘ ਤਿਹਾੜੀਆਂ, ਅਨੂਪ ਸਿੰਘ ਮੋਜੋਵਾਲ, ਭੋਲਾ ਦਾਸ ਭਾਈ ਕੀ ਸਮਾਧ, ਹੇਮਰਾਜ ਸਿੰਘ, ਭੀਮ ਸਿੰਘ ਤੋਗਾਵਾਲ, ਦਰਸਨ ਸਿੰਘ ਵਾਰਕਿੰਗ ਕਮੇਟੀ ਮੈਬਰ, ਸਰਨਜੀਤ ਸਿੰਘ ਸੁਨਾਮ, ਗੁਰਮੇਲ ਸਿੰਘ ਸੁਨਾਮ, ਸਤਨਾਮ ਸਿੰਘ ਲੋਗੋਵਾਲ, ਜ਼ੋਰਾ ਸਿੰਘ ਲੋਗੋਵਾਲ, ਨਛੱਤਰ ਸਿੰਘ, ਰੂਪ ਸਿੰਘ ਸੇਰੋਂ, ਸਤਿਗੁਰ ਸਿੰਘ ਚੀਮਾ ਸਰਕਲ ਪ੍ਰਧਾਨ, ਸੁਖਵਿੰਦਰ ਸਿੰਘ ਚੀਮਾ, ਪਰਮਜੀਤ ਸਿੰਘ ਚੀਮਾ, ਹਰਜੀਤ ਸਿੰਘ ਦੁੱਗਾ, ਗੁਰਵਿੰਦਰ ਸਿੰਘ ਕੁੰਨਰਾਂ, ਜਸ਼ਨਦੀਪ ਸਿੰਘ ਤੋਗਾਵਾਲ, ਸੁਖਜਿੰਦਰ ਸਿੰਘ ਲੌਂਗੋਵਾਲ, ਅਰਸ਼ਦੀਪ ਸਿੰਘ ਮਾਨ ਕਿਲਾ ਭਰੀਆ, ਪ੍ਰਭਜੋਤ ਸਿੰਘ ਕੁੰਨਰਾਂ, ਕੁਨਾਲਦੀਪ ਸਿੰਘ ਲੌਂਗੋਵਾਲ, ਰੁਪਿੰਦਰ ਸਿੰਘ ਲੌਂਗੋਵਾਲ, ਪ੍ਰਭਜੋਤ ਸਿੰਘ ਲੌਂਗੋਵਾਲ, ਅਰਮਾਨ ਦੀਪ ਸਿੰਘ ਰੱਤੋਕੇ, ਸਹਿਬਾਜ਼ ਸਿੰਘ ਲੌਂਗੋਵਾਲ, ਮਨਵਿੰਦਰਜੀਤ ਸਿੰਘ ਮੰਡੇਰ ਕਲਾਂ, ਕਮਲਪ੍ਰੀਤ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।