‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 550 ਦਿਨ ਹੋਣ ’ਤੇ ਮੀਟਿੰਗ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 550 ਦਿਨ ਹੋਣ ਤੇ ਮੀਟਿੰਗ
Publish Date: Thu, 17 Sep 2026 04:37 PM (IST)
Updated Date: Fri, 18 Sep 2026 04:03 AM (IST)
ਫੋਟੋ 17ਪੀਟੀਐਲ: 4: ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 550 ਦਿਨ ਪੂਰੇ ਹੋਣ ’ਤੇ ਸਥਾਨਕ ਮਿਲਨ ਪੈਲੇਸ ਵਿਖੇ ਹਲਕਾ ਸੁਤਰਾਣਾ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ’ਚ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਸਪੁੱਤਰ ਗੁਰਮੀਤ ਸਿੰਘ ਵਿੱਕੀ , ਨਸ਼ਿਆਂ ਵਿਰੁੱਧ ਮੁਹਿੰਮ ਦੇ ਜਿਲ੍ਹਾ ਵਾਇਸ ਕੋਆਰਡੀਨੇਟਰ ਰਣਜੀਤ ਸਿੰਘ ਵਿਰਕ ਡਰੋਲੀ, ਐੱਸਡੀਐੱਮ ਕਾਲਾ ਰਾਮ ਕਾਂਸਲ, ਡੀਐੱਸਪੀ ਗੁਰਦੀਪ ਸਿੰਘ, ਐੱਸਐੱਚਓ ਪਾਤੜਾਂ ਸਾਹਿਬ ਸਿੰਘ ਵਿਰਕ, ਐੱਸਐੱਚਓ ਸ਼ੁਤਰਾਣਾ ਬਲਜੀਤ ਸਿੰਘ ਅਤੇ ਜਸਵਿੰਦਰ ਸਿੰਘ ਕਾਕਾ ਸੇਰਗੜ੍ਹ ਨੇ ਸ਼ਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਕੋ-ਆਡੀਨੇਟਰ ਰਣਜੀਤ ਸਿੰਘ ਵਿਰਕ ਡਰੋਲੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਸਬੰਧੀ ਘਰਾਂ ਤੱਕ ਪਹੁੰਚ ਜਾਗਰੂਕ ਕੀਤੇ ਜਾਣ ਦੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਐੱਸਡੀਐੱਮ ਕਾਲਾ ਰਾਮ ਕਾਂਸਲ ਤੇ ਡੀਐੱਸਪੀ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ’ਚੋਂ ਨਸ਼ੇ ਰੂਪੀ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਡੀ ਪੂਰੀ ਨਸ਼ਾ ਮੁਕਤੀ ਕਮੇਟੀ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਮਲਕੀਤ ਸਿੰਘ ਸਰਪੰਚ ਰਾਮਪੁਰ ਪੜਤਾ, ਨੰਦ ਲਾਲ ਸ਼ਰਮਾ ਹਲਕਾ ਕੋਰਾਡੀਨੇਟਰ, ਕੇਪੀ ਸ਼ਰਮਾ ਬਲਾਕ ਕੁਆਰਡੀਨੇਟ, ਗੋਲਡੀ ਬਰਾਸ ਵਾਈਸ ਕੋ-ਆਰਡੀਨੇਰ, ਵਿੱਕੀ ਕੋਟਲੀ, ਵਿਕਰਮਜੀਤ ਸਿੰਘ ਵੜੈਚ, ਮਹਿੰਗਾ ਸਿੰਘ ਸੁਤਰਾਣਾ, ਜਗਤਾਰ ਸਿੰਘ ਭੰਗੂ ਨੇ ਹਿੱਸਾ ਲਿਆ।