- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਵੱਲੋਂ ਮੀਟਿੰਗ

ਭੁਪਿੰਦਰਜੀਤ ਮੌਲਵੀਵਾਲਾ ਪੰਜਾਬੀ ਜਾਗਰਣ, ਪਾਤੜਾਂ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਦੀ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪਾਤੜਾਂ ਵਿਚ ਬਲਾਕ ਪ੍ਰਧਾਨ ਲਾਭ ਸਿੰਘ ਦੁਗਾਲ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸੂਬਾ ਕਮੇਟੀ ਮੈਂਬਰ ਹਰਭਜਨ ਸਿੰਘ ਧੂਹੜ ਅਤੇ ਸੂਬਾ ਕਨਵੀਨਰ ਹਰਭਜਨ ਸਿੰਘ ਬੁੱਟਰ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਬਲਾਕ ਪੱਧਰੀ ਪਿਛਲੇ ਲੰਮੇ ਸਮੇ ਤੋਂ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲਮਕਦੇ ਆ ਰਹੇ ਕਿਸਾਨਾਂ ਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿਚ ਪਿੰਡ ਹਰਿਆਉ ਕਲਾਂ ਦੇ ਕਿਸਾਨਾਂ ਦਾ ਰਸਤੇ ਨੂੰ ਲੈ ਕੇ ਇਨਸਾਫ਼ ਨਹੀਂ ਮਿਲ ਰਿਹਾ ਆਉਣ ਵਾਲੀ 21 ਅਕਤੂਬਰ ਨੂੰ ਬੀਡੀਪੀਓ ਦੇ ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਦੂਜਾ ਮਸਲਾ 23 ਅਕਤੂਬਰ ਨੂੰ ਐਸਆਰਆਈ ਨੂੰ ਲੈ ਕੇ ਜੋ ਦੇਸ਼ ’ਚੋਂ ਨਾਜਾਇਜ਼ ਵੋਟਾਂ ਕੱਟੀਆਂ ਜਾ ਰਹੀਆਂ ਹਨ ਉਸ ਦੇ ਸਬੰਧ ਵਿੱਚ ਐਸਕੇਐਮ ਵੱਲੋਂ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਸ ਤਿਆਰੀ ਲਈ ਡਿਊਟੀਆਂ ਲਾਈਆਂ ਗਈਆਂ ਅਤੇ ਹੇਰ ਵੀ ਏਜੰਡੇ ਵਿਚਾਰੇ ਗਏ। ਮੀਟਿੰਗ ਵਿਚ ਜਰਨਲ ਸਕੱਤਰ ਸਾਹਿਬ ਸਿੰਘ ਦੁਤਾਲ, ਬਲਵੀਰ ਸਿੰਘ, ਪੰਜਾਬ ਸਿੰਘ, ਜਲੰਧਰ ਸਿੰਘ, ਸਨਤੋਖ ਸਿੰਘ, ਸਲਵਿਦਰ ਸਿਘ ਅੱਡਾ ਸੁਤਰਾਣਾ, ਬੇਅੰਤ ਸਿੰਘ ਨਾਈਵਾਲਾ, ਜਰਨੈਲ ਸਿੰਘ, ਜਗਵੰਤ ਸਿੰਘ ਦੁਗਾਲ, ਜਗਤਾਰ ਸਿੰਘ, ਅਮ੍ਰਿਪਾਲ ਸਿੰਘ, ਸਿਮਰਨ ਜੀਤ ਸਿੰਘ ਧੂਹੜ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਭਜਨ ਸਿੰਘ, ਗੁਰਜੰਟ ਸਿੰਘ ਅਤੇ ਬਲਕਾਰ ਸਿੰਘ ਹਰਿਆਉ ਕਲਾਂ ਆਦਿ ਹਾਜ਼ਰ ਸਨ।