ਬੂਟਿਆਂ ਤੋਂ ਬਗੈਰ ਮਨੁੱਖੀ ਜੀਵਨ ਅਧੂਰਾ : ਮੇਅਰ ਗੋਗੀਆ
ਵਾਤਾਵਰਨ ਸੰਭਾਲਣ ਲਈ ਹੰਭਲਾ ਮਾਰਨ ਦੀ ਲੋੜ, ਪੋਦਿਆ ਤੋ ਬਗੈਰ ਮਨੁੱਖੀ ਜੀਵਨ ਅਧੂਰਾ: ਮੇਅਰ ਕੁੰਦਨ ਗੋਗੀਆ
Publish Date: Fri, 05 Jun 2026 06:24 PM (IST)
Updated Date: Fri, 05 Jun 2026 06:26 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਸ਼ਵ ਵਾਤਾਵਰਨ ਦਿਵਸ ਮੌਕੇ ’ਤੇ ਸ਼ਹਿਰ ਦੇ ਪ੍ਰਮੁੱਖ ਨਹਿਰੂ ਪਾਰਕ ਵਿਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਸਿਹਤ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਦਾ ਉਪਕਾਰ ਸਿੰਘ,ਪ੍ਰਧਾਨ, ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਤੇ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਸਨ, ਪ੍ਰਧਾਨਗੀ ਡਾ. ਕੁਸ਼ਲਦੀਪ ਗਿੱਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਪਟਿਆਲਾ ਤੇ ਵਿਸੇਸ਼ ਮਹਿਮਾਨ ਡਾ. ਸੁਮੀਤ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦਫ਼ਤਰ ਸਿਵਲ ਸਰਜਨ ਪਟਿਆਲਾ ਸਨ। ਇਸ ਮੌਕੇ ਗਲੋਬਲ ਵਾਰਮਿੰਗ ਅਤੇ ਮੌਸਮੀ ਬਦਲਾਵ ਦੇ ਵਿਸ਼ਿਆਂ ਤੇ ਵਿਚਾਰ ਗੋਸ਼ਟੀਆਂ ਕੀਤੀਆਂ ਗਈਆਂ ਤੇ ਸ਼ਹਿਰੀਆਂ ਨੇ ਪਟਿਆਲਾ ਵਿਚ ਵਾਤਾਵਰਨ ਦੇ ਪੱਖ ਤੋਂ ਸਵਾਰਨ ਲਈ ਹੋਰ ਸੁਝਾਅ ਦਿਤੇ। ਮੇਅਰ ਪਟਿਆਲਾ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਬਾਗਾਂ ਦੇ ਵਿਰਾਸਤੀ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ। ਇਸ ਮੌਕੇ ਪ੍ਰਸਿੱਧ ਕਵਿੱਤਰੀ ਆਸ਼ਾ ਸ਼ਰਮਾ, ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ, ਅੰਗਰੇਜ ਸਿੰਘ ਵਿਰਕ, ਸੰਤ ਰਾਮ ਬਾਂਗਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਹਾਜ਼ਰ ਰਹੇ। ਇਸ ਮੌਕੇ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਵਧੀਆ ਕਾਰਜ ਕਰ ਰਹੀਆ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਏਕਮਜੋਤ ਕੋਰ ਸਟੇਟ ਐਵਾਰਡੀ, ਹਰਨਿਆਜ ਬੀਰ ਸਿੰਘ ਫੂਲਕਾ (ਵਾਤਾਵਰਨ ਪ੍ਰੇਮੀ) ਕਾਰਪੋਰੇਸ਼ਨ ਦੇ ਬਲਜਿੰਦਰ ਪੁਰੀ ਜੇਈ ਅਤੇ ਪਾਰਕ ਦੇ ਸਾਂਭ-ਸੰਭਾਲ ਕਰਨ ਵਾਲੇ ਕਰਮਚਾਰੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਸ਼ਾਇਰ ਵਜਿੰਦਰ ਠਾਕੁਰ ਨੇ ਆਪਣੀ ਕਵਿਤਾ ਰਾਹੀ ਵਾਤਾਵਰਨ ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਤੋ ਸੁਖਜਿੰਦਰ ਸਿੰਘ ਬਾਜਵਾ,ਜਸਪਾਲ ਸਿੰਘ, ਜਸਵੰਤ ਸਿੰਘ ਐੱਸਆਈ ਤੇ ਸਾਂਝ ਕੇਂਦਰ ਦੀ ਸਮੁੱਚੀ ਟੀਮ ਵਲੋ ਸਿਰਕਤ ਕੀਤੀ। ਇਸ ਮੌਕੇ ਆਏ ਪਤਵੰਤਿਆਂ ਵਿਚ ਸਾਮਿਲ ਬਲਵਿੰਦਰ ਕੌਰ ਸੰਧੂ ਜਨਰਲ ਸਕੱਤਰ, ਗੁਰਪ੍ਰੀਤ ਕੌਰ ਕਾਲੇਕਾ, ਰਾਣਾ ਸਿੱਧੂ ਸਮੂੰਹ ਪਰਿਵਾਰ, ਜਰਨੈਲ ਸਿੰਘ ਧਾਲੀਵਾਲ, ਸਤਵੀਰ ਧਾਲੀਵਾਲ, ਪਵਨ ਗੋਇਲ, ਮੀਨਾ ਸਰਮਾ ਸਾਬਕਾ ਐਮ ਸੀ ਮੋਹਨ ਖੰਨਾ,ਚਰਨਪਾਲ ਸਿੰਘ ਗੁਰਵਿੰਦਰ ਪਾਲ ਸੰਧੂ ਲੱਖਾ, ਦੇਵ ਰਾਜ,ਬੇਦੀ,ਸੰਟੀ ਦੀਪਕ ਕਪੂਰ, ਸ਼ਾਇਰ ਟੋਨੀ ਪਰਮਜੀਤ ਸਿੰਘ, ਨਰਿੰਦਰ ਸਰਮਾ ਅਖੀਰ ਵਿੱਚ ਮਨਜੀਤ ਕੋਰ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।