ਮਾਤਾ ਗੁਜਰੀ ਸਕੂਲ ’ਚ ਨੋ ਫਾਇਰ ਕੁਕਿੰਗ ਮੁਕਾਬਲਾ ਕਰਵਾਇਆ
ਮਾਤਾ ਗੁਜਰੀ ਸਕੂਲ ਦੇਵੀਗਡ਼੍ਹ ਵਿਖੇ “ਨੋ ਫਾਇਰ ਕੁਕਿੰਗ ਮੁਕਾਬਲਾ ਕਰਵਾਇਆ
Publish Date: Fri, 20 Feb 2026 04:52 PM (IST)
Updated Date: Fri, 20 Feb 2026 04:54 PM (IST)

ਜੀਐਸ ਮਹਿਰੋਕ,• ਪੰਜਾਬੀ ਜਾਗਰਣ, ਦੇਵੀਗਡ਼੍ਹ : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇਵੀਗਡ਼੍ਹ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ‘ਨੋ ਫਾਇਰ ਕੁਕਿੰਗ’ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਦੌਰਾਨ ਨੰਨ੍ਹੇ ਵਿਦਿਆਰਥੀਆਂ ਨੇ ਬਿਨਾਂ ਅੱਗ ਦੀ ਵਰਤੋਂ ਕੀਤੇ ਸਲਾਦ, ਸੈਂਡਵਿਚ, ਫਰੂਟ ਕ੍ਰੀਮ, ਚਟਪਟੀ ਭੇਲਪੂਰੀ ਆਦਿ ਕਈ ਸੁਆਦੀ ਅਤੇ ਪੌਸ਼ਟਿਕ ਪਕਵਾਨ ਤਿਆਰ ਕੀਤੇ। ਬੱਚਿਆਂ ਦੇ ਉਤਸ਼ਾਹ ਤੇ ਜੋਸ਼ ਨੇ ਸਮੂਹ ਮਾਹੌਲ ਨੂੰ ਰੰਗੀਨ ਅਤੇ ਪ੍ਰੇਰਣਾਦਾਇਕ ਬਣਾ ਦਿੱਤਾ। ਹਰ ਵਿਅੰਜਨ ਵਿਦਿਆਰਥੀਆਂ ਦੀ ਮਿਹਨਤ, ਕਲਪਨਾ ਸ਼ਕਤੀ ਤੇ ਸੁੰਦਰ ਪ੍ਰਸਤੁਤੀ ਦਾ ਪ੍ਰਤੀਕ ਸੀ। ਇਨ੍ਹਾਂ ਮੁਕਾਬਲਿਆਂ ਦੌਰਾਨ ਪਹਿਲੀ ਜਮਾਤ ਵਿਚ ਗੁਰਸਿਫਤ ਕੌਰ ਨੇ ਪਹਿਲਾ, ਗੁਰਸਹਿਜ ਕੌਰ ਨੇ ਦੂਜਾ ਅਤੇ ਬਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੀ ਜਮਾਤ ਵਿਚ ਸਹਿਜਦੀਪ, ਰਹਿਮਤ ਜੋਤ ਅਤੇ ਸਹਿਜਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਏਕਮਵੀਰ ਸਿੰਘ, ਸਹਿਜਪ੍ਰੀਤ ਕੌਰ ਤੇ ਗੁਰਸਿਦਕ ਨੇ ਦੂਜਾ ਸਥਾਨ ਜਦਕਿ ਰਿਹਾਨਦੀਪ ਸਿੰਘ, ਗੁਰਫਤਿਹ ਗਿੱਲ ਅਤੇ ਅਵੀਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਜੀ ਜਮਾਤ ਵਿਚ ਕਿਮਰਨਜੋਤ ਨੇ ਪਹਿਲਾ, ਜਪਨੀਤ ਕੌਰ ਨੇ ਦੂਜਾ ਅਤੇ ਗੁਰਸ਼ੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਚੌਥੀ ਜਮਾਤ ਵਿਚ ਕਿੰਜਲ ਅਤੇ ਮਨਸੀਰਤ ਕੌਰ ਨੇ ਪਹਿਲਾ ਸਥਾਨ, ਸੀਰਤ ਅਤੇ ਕਵਲੀਨ ਕੌਰ ਨੇ ਦੂਜਾ ਸਥਾਨ, ਜਦਕਿ ਨਵਜੋਤ ਸਿੰਘ ਤੇ ਅੰਸ਼ਵੀਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੰਜਵੀਂ ਜਮਾਤ ਵਿੱਚ ਇਸ਼ਮੀਤ ਕੌਰ ਅਤੇ ਜੀਵਿਕਾ ਸ਼ਰਮਾ ਨੇ ਪਹਿਲਾ, ਪ੍ਰਭਨੂਰ ਕੌਰ ਅਤੇ ਹਰਕੀਰਤ ਕੌਰ ਨੇ ਦੂਜਾ ਅਤੇ ਮਨਸੀਰਤ ਕੌਰ ਅਤੇ ਬਿਸਮਨਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ, ਪ੍ਰਿੰਸੀਪਲ ਮਮਤਾ ਮੱਕਡ਼, ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਅਤੇ ਸਮੂਹ ਅਧਿਆਪਕ ਹਾਜ਼ਰ ਸਨ। ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।