ਸਮੂਹਿਕ ਵਿਆਹ ਸਮਾਗਮ 1 ਮਾਰਚ ਨੂੰ
ਸਮੂਹਿਕ ਵਿਆਹ ਸਮਾਗਮ 1 ਮਾਰਚ ਨੂੰ
Publish Date: Thu, 22 Jan 2026 03:56 PM (IST)
Updated Date: Fri, 23 Jan 2026 04:01 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਸ਼ਿਵ ਭੋਲਾ ਸੇਵਾ ਸਮਿਤੀ ਰਣੀਕੇ ਵੱਲੋਂ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣ ਦੀ ਲੜੀ ਤਹਿਤ 21ਵੀਂ ਵਾਰ ਸਮੂਹਿਕ ਵਿਆਹ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮੂਹਿਕ ਵਿਆਹ 1 ਮਾਰਚ ਨੂੰ ਮੰਗਲਾ ਆਸ਼ਰਮ ਧੂਰੀ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਪੰਜ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ।ਇਸ ਸਬੰਧੀ ਪਹਿਲਾ ਵਿਆਹ ਕਾਰਡ ਸ਼ਿਵ ਪਰਿਵਾਰ ਵੱਲੋਂ ਅਰਪਣ ਕਰਨ ਤੋਂ ਬਾਅਦ ਕਾਂਗਰਸੀ ਆਗੂ ਹਰਪ੍ਰੀਤ ਧੀਮਾਨ ਵੱਲੋਂ ਰਿਲੀਜ਼ ਕਰਦਿਆਂ ਕਿਹਾ ਕਿ ਸ਼ਿਵ ਭੋਲਾ ਸੇਵਾ ਸਮਿਤੀ ਵੱਲੋਂ ਕੀਤੀ ਜਾ ਰਹੀ ਇਹ ਸੇਵਾ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਣਾ ਬਹੁਤ ਵੱਡੀ ਸਮਾਜਿਕ ਸੇਵਾ ਹੈ ਅਤੇ ਅਜਿਹੀਆਂ ਸੰਸਥਾਵਾਂ ਨੂੰ ਸਮਾਜ ਦੇ ਹਰ ਵਰਗ ਵੱਲੋਂ ਸਹਿਯੋਗ ਮਿਲਣਾ ਚਾਹੀਦਾ ਹੈ।