- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਵ ਸੇਵਾ ਮਿਸ਼ਨ ਵੱਲੋਂ 250 ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਾਨਵ ਸੇਵਾ ਮਿਸ਼ਨ ਰਾਜਪੁਰਾ ਵੱਲੋਂ 290ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੇ 250 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਸਮਾਗਮ ਦੀ ਸ਼ੁਰੂਆਤ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤੀ ਗਈ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਮਾਨਵ ਸੇਵਾ ਮਿਸ਼ਨ ਵੱਲੋਂ ਲੋੜਵੰਦ ਪਰਿਵਾਰਾਂ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਦੇ ਲੋੜਵੰਦ ਵਰਗ ਦੀ ਸਹਾਇਤਾ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਸੰਸਥਾ ਨੂੰ ਆਪਣੀ ਤਰਫ਼ੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸੰਸਥਾ ਦੇ ਪ੍ਰਧਾਨ ਹਰੀਸ਼ ਹੰਸ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਇਲਾਕੇ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਹੈ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਉਣਾ, ਸਕੂਲੀ ਬੱਚਿਆਂ ਦੀ ਫੀਸ ਭਰਨਾ ਅਤੇ ਉਨ੍ਹਾਂ ਨੂੰ ਕਾਪੀਆਂ, ਕਿਤਾਬਾਂ ਆਦਿ ਮੁਹੱਈਆ ਕਰਵਾਉਣਾ ਵੀ ਸੰਸਥਾ ਦੇ ਮੁੱਖ ਸੇਵਾ ਕਾਰਜਾਂ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਸੇਵਾ ਕਾਰਜ ਲੋਕਾਂ ਦੇ ਸਹਿਯੋਗ ਨਾਲ ਹੀ ਨਿਰੰਤਰ ਜਾਰੀ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਮੁਨੀਸ਼ ਬਾਬਾ, ਅਨਿਲ ਨਾਗੀ, ਵਿਜੈ ਕੁਮਾਰ, ਸੁਭਾਸ਼ ਤਨੇਜਾ, ਕ੍ਰਿਸ਼ਨਾ ਤੀਰਥਾਨੀ, ਕੰਵਲ ਨਾਗਪਾਲ, ਜਗਦੀਸ਼ ਸ਼ਰਮਾ, ਚਮਨ ਲਾਲ, ਮਦਨ ਲਾਲ, ਸਾਹਿਲ ਸਪਰਾ, ਰਾਮ, ਅਸ਼ੋਕ ਧਮੀਜਾ, ਹੰਸ ਰਾਜ, ਸਜਲ ਅਗਰਵਾਲ, ਓਪੀ ਗੋਗੀਆ, ਇੰਦਰ ਬਤਰਾ, ਵਿਨੋਦ ਨੰਦਾ, ਭਾਰਤੀ, ਓਪੀ ਆਰਿਆ ਸਮੇਤ ਸੰਸਥਾ ਦੇ ਕਈ ਮੈਂਬਰ ਤੇ ਪਤਵੰਤੇ ਹਾਜ਼ਰ ਸਨ।