ਬਜ਼ੁਰਗਾਂ ਨੂੰ ਦਿੱਤਾ ਜ਼ਰੂਰਤਮੰਦ ਸਾਮਾਨ
ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਵੱਲੋਂ ਲੋੜਵੰਦ ਬਜ਼ੁਰਗਾਂ ਨੂੰ ਦਿੱਤਾ ਗਿਆ ਜਰੂਰਤਮੰਦ ਸਾਮਾਨ
Publish Date: Sun, 29 Mar 2026 05:28 PM (IST)
Updated Date: Sun, 29 Mar 2026 05:29 PM (IST)
ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਵੱਲੋਂ ਹਮੇਸ਼ਾ ਹੀ ਸਮਾਜ ਭਲਾਈ ਦੇ ਕਾਰਜ ਲੋਕਾਂ ਦੇ ਸਹਿਯੋਗ ਨਾਲ ਵਧ ਚੜ੍ਹ ਕੇ ਕੀਤੇ ਜਾਂਦੇ ਹਨ। ਇਸ ਲੜੀ ਤਹਿਤ ਰਾਮਨੌਮੀ ਦੇ ਤਿਉਹਾਰ ਮੌਕੇ ਓਲਡ ਏਜ ਹੋਮ ਪਿੰਡ ਰੋਗਲਾ ਪਟਿਆਲਾ ਵਿਖੇ ਲੋੜਵੰਦ ਬਜ਼ੁਰਗਾਂ ਨੂੰ ਸੰਸਥਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਜਿਸ ਵਿਚ ਆਟਾ, ਸਰਸੋਂ ਦਾ ਤੇਲ, ਰਿਫਾਇੰਡ ਆਇਲ, ਸਰਫ਼, ਸ਼ੂਗਰ, ਮਸਾਲੇ, ਸਾਬਣ, ਚਾਵਲ, ਤੋਂ ਇਲਾਵਾ ਹੋਰ ਰੋਜਾਨਾ ਵਰਤਣ ਵਾਲਾ ਲੋੜਵੰਦ ਸਾਮਾਨ ਦਿੱਤਾ ਗਿਆ। ਸੰਸਥਾ ਦੇ ਮੁੱਖ ਅਹੁਦੇਦਾਰ ਵਿਕਾਸ ਮਿੱਤਲ ਅਤੇ ਸੁਨੀਲ ਗੁਪਤਾ ਨੇ ਸੰਸਥਾ ਵਲੋਂ ਸਾਰੇ ਸਹਯੋਗੀ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਸੁਨੀਲ ਗੁਪਤਾ, ਰਵਿੰਦਰ ਸਿੰਘ, ਨਰਿੰਦਰ ਮੋਹਣ ਸ਼ਰਮਾ, ਦੀਪਕ ਕੁਮਾਰ, ਵਰੁਣ ਸਿੰਗਲਾ, ਸਾਹਿਲ ਗੁਪਤਾ, ਕਰਨ ਸਿੰਗਲਾ ਆਦਿ ਹਾਜ਼ਰ ਸਨ।