
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੈਂਕ ਵਿਚੋਂ ਕੈਂਸਰ ਪੀੜ੍ਹਤ ਔਰਤ ਤੋਂ 43.5 ਹਜ਼ਾਰ ਚੋਰੀ ਕਰਕੇ ਫ਼ਰਾਰ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਨੈਸ਼ਨਲ ਬੈਂਕ ਮਲਕਾਨਾ ਸਮਾਣਾ ’ਚੋਂ ਅਣਪਛਾਤੇ ਵਿਅਕਤੀ ਇਕ ਗਾਹਕ ਤੋਂ 43.5 ਹਜ਼ਾਰ ਰੁਪਏ ਚੁਰਾ ਕੇ ਫ਼ਰਾਰ ਹੋ ਗਏ ਹਨ। ਰੀਨਾ ਵਾਸੀ ਸਾਧੂਗੜ੍ਹ ਨੇ ਦੱਸਿਆ ਕਿ ਉਹ ਆਪਣੇ ਲੜਕੇ ਸਿਮਰਨਜੀਤ ਸਿੰਘ ਨਾਲ ਬੈਂਕ ਵਿਚ ਪੈਸੇ ਕਢਵਾਉਣ ਲਈ ਆਏ ਸਨ। ਬੈਂਕ ਵਿਚ ਬਹੁਤ ਭੀੜ ਸੀ। ਉਹ 43.5 ਹਜ਼ਾਰ ਕਢਵਾਉਣ ਉਪਰੰਤ ਏ.ਟੀ.ਐਮ ਜਾਰੀ ਕਰਵਾਉਣ ਲਈ ਫ਼ਾਰਮ ਭਰ ਰਹੀ ਤਾਂ ਉਸ ਦੇ ਲੜਕੇ ਦੀ ਜੇਬ ’ਚੋਂ ਉਕਤ ਰਕਮ ਕੋਈ ਅਣਪਛਾਤਾ ਵਿਅਕਤੀ ਕੱਢ ਕੇ ਫ਼ਰਾਰ ਹੋ ਗਿਆ ਹੈ। ਰੀਨਾ ਨੇ ਦੱਸਿਆ ਕਿ ਉਹ ਕੈਂਸਰ ਪੀੜਤ ਹੈ ਅਤੇ ਦਵਾਈ ਲਈ ਪੈਸੇ ਕਢਵਾਉਣ ਲਈ ਬੈਂਕ ਆਈ ਸੀ। ਰੀਨਾ ਨੇ ਦੋਸ਼ ਲਗਾਇਆ ਕਿ ਬੈਂਕ ਦੇ ਗੇਟ ਅੱਗੇ ਕੋਈ ਸੁਰੱਖਿਆ ਗਾਰਡ ਨਹੀਂ ਹੈ। ਬੈਂਕ ਦੇ ਸੀਸੀਟੀਵੀ ਕੈਮਰੇ ਵੀ ਕਾਰਜਸ਼ੀਲ ਨਹੀਂ ਹਨ। ਬੈਂਕ ਦੇ ਮੁਲਾਜ਼ਮਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬੈਂਕ ’ਚ ਭੀੜ ਲੱਗੀ ਰਹਿੰਦੀ ਹੈ ਤੇ ਕਿਸੇ ਨਾਲ ਕੁਝ ਵੀ ਵਾਪਰ ਸਕਦਾ ਹੈ। ਸਹਾਇਕ ਥਾਣੇਦਾਰ ਕੁਲਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਗੱਲ ਕਹੀ। ਬੈਂਕ ਪ੍ਰਬੰਧਕ ਛੁੱਟੀ ’ਤੇ ਦੱਸਿਆ ਜਾਂਦਾ ਹੈ ਜਦੋਂ ਕਿ ਸਹਾਇਕ ਪ੍ਰਬੰਧਕ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।