- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਇੱਕ ਟਰੇਨ ਵਿੱਚ ਰਾਜਪੁਰਾ ਤੋਂ ਕਰੀਬ 15 ਕਿਲੋਮੀਟਰ ਦੂਰ ਬਸੰਤਪੁਰਾ ਸਟੇਸ਼ਨ ਨੇੜੇ ਅਚਾਨਕ ਅੱਗ ਲੱਗਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਟਰੇਨ ਦੀਆਂ ਚਾਰ ਬੋਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਟਰੇਨ ਵਿੱਚੋਂ ਅਚਾਨਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਚੀਕ-ਚਿਹਾੜਾ ਸ਼ੁਰੂ ਹੋ ਗਿਆ। ਚਾਲਕ ਅਤੇ ਰੇਲਵੇ ਕਰਮਚਾਰੀਆਂ ਦੀ ਚੌਕਸੀ ਕਾਰਨ ਟਰੇਨ ਨੂੰ ਤੁਰੰਤ ਰੋਕ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਐਚ. ਐੱਸ. ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਇੱਕ ਟਰੇਨ ਵਿੱਚ ਰਾਜਪੁਰਾ ਤੋਂ ਕਰੀਬ 15 ਕਿਲੋਮੀਟਰ ਦੂਰ ਬਸੰਤਪੁਰਾ ਸਟੇਸ਼ਨ ਨੇੜੇ ਅਚਾਨਕ ਅੱਗ ਲੱਗਣ ਦੀ ਗੰਭੀਰ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਟਰੇਨ ਦੀਆਂ ਚਾਰ ਬੋਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ। ਟਰੇਨ ਵਿੱਚੋਂ ਅਚਾਨਕ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖ ਕੇ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ ਅਤੇ ਚੀਕ-ਚਿਹਾੜਾ ਸ਼ੁਰੂ ਹੋ ਗਿਆ। ਚਾਲਕ ਅਤੇ ਰੇਲਵੇ ਕਰਮਚਾਰੀਆਂ ਦੀ ਚੌਕਸੀ ਕਾਰਨ ਟਰੇਨ ਨੂੰ ਤੁਰੰਤ ਰੋਕ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ, ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਦੇ ਜਾਨੀ ਨੁਕਸਾਨ ਜਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ, ਜਿਸ ਕਾਰਨ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ। ਫਿਲਹਾਲ ਯਾਤਰੀ ਟਰੇਨ ਵਿੱਚੋਂ ਉਤਰ ਕੇ ਨੇੜਲੇ ਖੇਤਾਂ ਵਿੱਚ ਸੁਰੱਖਿਅਤ ਥਾਂ 'ਤੇ ਖੜ੍ਹੇ ਹਨ।
ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਸੂਚਨਾ
ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ ਹੈ। ਜਿਸ ਸਮੇਂ ਬੋਗੀਆਂ ਵਿੱਚ ਅੱਗ ਲੱਗੀ, ਤੁਰੰਤ ਟਰੇਨ ਨੂੰ ਰੋਕ ਦਿੱਤਾ ਗਿਆ ਅਤੇ ਯਾਤਰੀ ਬੋਗੀਆਂ ਵਿੱਚੋਂ ਬਾਹਰ ਆ ਗਏ। ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਇਸ ਘਟਨਾ ਵਿੱਚ ਚਾਰ ਬੋਗੀਆਂ ਦੇ ਪੂਰੀ ਤਰ੍ਹਾਂ ਨੁਕਸਾਨੇ ਜਾਣ ਦੀ ਜਾਣਕਾਰੀ ਮਿਲੀ ਹੈ। ਅੰਮ੍ਰਿਤਸਰ ਤੋਂ ਕਟਿਹਾਰ ਜਾ ਰਹੀ ਇਸ ਟਰੇਨ ਵਿੱਚ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕ ਸਵਾਰ ਸਨ, ਜੋ ਦੀਵਾਲੀ ਮਨਾਉਣ ਲਈ ਆਪਣੇ ਪਿੰਡਾਂ ਨੂੰ ਜਾ ਰਹੇ ਸਨ।
ਬੋਗੀਆਂ ਨੂੰ ਟਰੇਨ ਤੋਂ ਕੀਤਾ ਗਿਆ ਵੱਖ
ਰੇਲਵੇ ਵੱਲੋਂ ਅੱਗ ਨੂੰ ਹੋਰ ਫੈਲਣ ਅਤੇ ਬਾਕੀ ਬੋਗੀਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਸੜ ਰਹੀਆਂ ਬੋਗੀਆਂ ਨੂੰ ਤੁਰੰਤ ਟਰੇਨ ਤੋਂ ਵੱਖ ਕਰ ਦਿੱਤਾ ਗਿਆ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਤਿਉਹਾਰਾਂ ਮੌਕੇ ਆਪਣੇ ਪਿੰਡਾਂ ਨੂੰ ਜਾ ਰਹੇ ਲੋਕਾਂ ਦਾ ਸਾਮਾਨ ਬੋਗੀਆਂ ਦੇ ਨਾਲ ਹੀ ਸੜ ਗਿਆ। ਇਸ ਕਾਰਨ ਯਾਤਰੀਆਂ ਦਾ ਕਾਫ਼ੀ ਨੁਕਸਾਨ ਹੋਣ ਦੀ ਸੂਚਨਾ ਹੈ।
ਜਾਣਕਾਰੀ ਦੇ ਅਨੁਸਾਰ ਕਰਮ ਭੂਮੀ ਨਾਮਕ ਰੇਲ ਗੱਡੀ ਨੰਬਰ 102508 ਜੋ ਕਿ ਅੰਮ੍ਰਿਤਸਰ ਤੋਂ ਚੱਲ ਕੇ ਜਲਪਾਈ ਗੁੜੀ ਦੇ ਲਈ ਜਾ ਰਹੀ ਸੀ ਤਾਂ ਜਦੋਂ ਇਹ ਰੇਲ ਗੱਡੀ ਸਰਾਏ ਵਣਜਾਰਾ ਰੇਲਵੇ ਸਟੇਸ਼ਨ ਨੇੜੇ ਪਹੁੰਚੀ ਤਾਂ ਅਚਾਨਕ ਰੇਲ ਗੱਡੀ ਦੇ ਸਲੀਪਰ ਡੱਬੇ ਦੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰ ਗਈ। ਇਸ ਦੌਰਾਨ ਰੇਲ ਗੱਡੀ ਦੇ ਡਰਾਈਵਰ ਦੇ ਵੱਲੋਂ ਬੜੀ ਚੌਕਸੀ ਦੇ ਨਾਲ ਜਦੋਂ ਰੇਲ ਗੱਡੀ ਨੂੰ ਰੋਕਿਆ ਤਾਂ ਸਵਾਰ ਨੇ ਡੱਬੇ ਦੇ ਵਿੱਚੋਂ ਛਾਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਸਵਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਤਿੰਨ ਡੱਬਿਆ ਦੇ ਵਿੱਚ ਫੈਲ ਗਈ। ਇਸ ਦੌਰਾਨ ਸਵਾਰੀਆਂ ਨੂੰ ਟ੍ਰੇਨ ਵਿੱਚੋਂ ਛਾਲ ਮਾਰਨ ਸਮੇਂ ਮਾਮੂਲੀ ਖਰੋਚਾਂ ਆਈਆਂ ਅਤੇ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਉੱਤੇ ਐਸਡੀਐਮ ਰਾਜਪੁਰਾ ਰਵਿੰਦਰ ਸਿੰਘ, ਰੇਲਵੇ ਪੁਲਿਸ ਦੇ ਐਸਐਚ ਓ ਗੁਰਪ੍ਰੀਤ ਸਿੰਘ, ਪੁਲਿਸ ਚੌਂਕੀ ਸਰੈ ਵੰਜਾਰਾ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਅਤੇ ਰਾਜਪੁਰਾ ਪੁਲਿਸ ਚੌਂਕੀ ਇੰਚਾਰਜ ਰਵੀ ਦੱਤ ਸਮੇਤ ਟੀਮ ਪਹੁੰਚ ਗਏ। ਇਸ ਮੌਕੇ ਅੱਗ ਬੁਝਾਓ ਯੰਤਰਾਂ ਦੇ ਨਾਲ ਅੱਗ ਉੱਤੇ ਕਾਬੂ ਪਾਇਆ ਗਿਆ।