ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਦੀ ਵੱਡੀ ਕਾਰਵਾਈ, ਦੇਹ ਵਪਾਰ ਦੇ ਸ਼ੱਕ ਹੇਠ ਪੁਲਿਸ ਦਾ ਦੁਕਾਨ 'ਤੇ ਛਾਪਾ
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਿਕ ਦੁਕਾਨ ’ਚੋਂ 2 ਮੁੰਡਿਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਲੜਕੇ ਨਾਭਾ ਦੇ ਦੱਸੇ ਗਏ ਹਨ। ਦੂਜੇ ਪਾਸੇ ਥਾਣਾ ਮੁਖੀ ਨੇ ਦੁਕਾਨ ’ਤੇ ਛਾਪੇ ਦੀ ਗੱਲ ਸਵੀਕਾਰ ਕਰਦਿਆਂ ਦੱਸਿਆ ਕਿ ਪੁਲਿਸ ਨੇ ਛਾਪਾ ਸ਼ੱਕ ਦੇ ਆਧਾਰ ’ਤੇ ਮਾਰਿਆ ਗਿਆ ਸੀ ਪਰ ਮੌਕੇ ਤੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੂੰ ਹਿਰਾਸਤ ’ਚ ਲਿਆ ਗਿਆ ਹੈ।
Publish Date: Sat, 01 Aug 2026 05:03 PM (IST)
Updated Date: Sat, 01 Aug 2026 05:06 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ। ਸ਼ੁੱਕਰਵਾਰ ਸ਼ਾਮ ਨੂੰ ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੇ ਬੱਸ ਅੱਡਾ ਨੇੜੇ ਦੁਕਾਨ ’ਤੇ ਛਾਪਾ ਮਾਰਿਆ। ਪੁਲਿਸ ਨੂੰ ਸ਼ੱਕ ਸੀ ਕਿ ਦੁਕਾਨ ’ਚ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਪੁਲਿਸ ਦੇ ਛਾਪੇ ਤੋਂ ਪਹਿਲਾਂ ਹੀ ਔਰਤ ਫਰਾਰ ਹੋ ਗਈ ਦੱਸੀ ਜਾਂਦੀ ਹੈ।
ਚਰਚਾ ਮੁਤਾਬਕ ਦੁਕਾਨ ਦੇ ਮੇਜ਼ ਦੀ ਦਰਾਜ ਅਤੇ ਬੈਡ ਦੇ ਗੱਦੇ ਹੇਠੋਂ ਕੁਝ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ।
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਿਕ ਦੁਕਾਨ ’ਚੋਂ 2 ਮੁੰਡਿਆਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਲੜਕੇ ਨਾਭਾ ਦੇ ਦੱਸੇ ਗਏ ਹਨ। ਦੂਜੇ ਪਾਸੇ ਥਾਣਾ ਮੁਖੀ ਨੇ ਦੁਕਾਨ ’ਤੇ ਛਾਪੇ ਦੀ ਗੱਲ ਸਵੀਕਾਰ ਕਰਦਿਆਂ ਦੱਸਿਆ ਕਿ ਪੁਲਿਸ ਨੇ ਛਾਪਾ ਸ਼ੱਕ ਦੇ ਆਧਾਰ ’ਤੇ ਮਾਰਿਆ ਗਿਆ ਸੀ ਪਰ ਮੌਕੇ ਤੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਅਤੇ ਨਾ ਹੀ ਕਿਸੇ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਮਾਜਿਕ ਮੀਡੀਆ ’ਤੇ ਬੱਸ ਅੱਡਾ ਨੇੜੇ ਦੇਹ ਵਪਾਰ ਦੇ ਅੱਡੇ ਚੱਲਣ ਦਾ ਦਾਅਵਾ ਕੀਤਾ ਗਿਆ ਸੀ।