ਮਹਾਰਾਣੀ ਲੇਡੀਜ਼ ਕਲੱਬ ਨੇ ਮਨਾਇਆ ਨਰਾਤਿਆਂ ਦਾ ਤਿਉਹਾਰ ਮਹਾਰਾਣੀ ਲੇਡੀਜ਼ ਕਲੱਬ ਨੇ ਧੂਮਧਾਮ ਨਾਲ ਮਨਾਇਆ ਨਵਰਾਤਰੀ ਦਾ ਤਿਉਹਾਰ
Publish Date: Fri, 16 Oct 2026 04:42 PM (IST)
Updated Date: Fri, 16 Oct 2026 04:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਹਾਰਾਣੀ ਲੇਡੀਜ਼ ਕਲੱਬ ਵੱਲੋਂ ਨਰਾਤਿਆਂ ਦਾ ਤਿਉਹਾਰ ਉਤਸ਼ਾਹ ਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ। ਕਲੱਬ ਦੀ ਪ੍ਰਧਾਨ ਕਦੰਬਰੀ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿਚ ਕਲੱਬ ਦੀਆਂ ਸਾਰੀਆਂ ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਕਲੱਬ ਦੇ ਲਾਅਨ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਸੀ, ਜਿੱਥੇ ਔਰਤਾਂ ਨੇ ਨਵਰਾਤਰੀ ਦੇ ਰੰਗ ਵਿਚ ਰੰਗ ਕੇ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਸਮਾਗਮ ਦੀ ਸ਼ੁਰੂਆਤ ਮਾਤਾ ਰਾਣੀ ਦੇ ਭਜਨਾਂ ਅਤੇ ਉਨ੍ਹਾਂ ਦੀ ਮਹਿਮਾ ਦੇ ਗੁਣਗਾਨ ਨਾਲ ਹੋਈ। ਇਸ ਮੌਕੇ ਕਲੱਬ ਦੀਆਂ ਮੈਂਬਰਾਂ ਨੇ ਮਾਤਾ ਰਾਣੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਨਵਰਾਤਰੀ ਦੇ ਪਾਵਨ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਵਿਸ਼ੇਸ਼ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ। ਇਸ ਦੌਰਾਨ ਗਰਬਾ ਅਤੇ ਡਾਂਡੀਆ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਵਿਚ ਚਾਰ ਚੰਨ੍ਹ ਲਗਾ ਦਿੱਤੇ। ਇਸ ਮੌਕੇ ਕੁੰਵਰ, ਅਨੂ, ਸਿੰਮੀ, ਮਧੂ, ਹਨੀ, ਮਨਦੀਪ, ਸੁਰਿੰਦਰ ਅਤੇ ਆਸ਼ਾ ਸਮੇਤ ਹੋਰ ਮੈਂਬਰਾਂ ਨੇ ਗਰਬਾ ਅਤੇ ਡਾਂਡੀਆ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਰਵਾਇਤੀ ਸੰਗੀਤ ਦੀਆਂ ਧੁਨਾਂ ਤੇ ਔਰਤਾਂ ਨੇ ਨਾਚ ਪੇਸ਼ ਕਰਦਿਆਂ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਇਸ ਮੌਕੇ ਗਿਫ਼ਟ ਤੰਬੋਲਾ ਵੀ ਖੇਡਿਆ ਗਿਆ, ਜਿਸ ਦਾ ਮੈਂਬਰਾਂ ਨੇ ਖ਼ੂਬ ਆਨੰਦ ਮਾਣਿਆ ਅਤੇ ਤੋਹਫ਼ੇ ਜਿੱਤੇ। ਸਮਾਗਮ ਦੌਰਾਨ ਸਾਰੀਆਂ ਮੈਂਬਰਾਂ ਲਈ ਸਨੈਕਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਕਲੱਬ ਦੀ ਵਾਈਸ ਪ੍ਰਧਾਨ ਸੰਗੀਤਾ ਸੂਦ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।