ਮਹਾਰਾਣੀ ਲੇਡੀਜ਼ ਕਲੱਬ ਨੇ ਧੂਮਧਾਮ ਨਾਲ ਮਨਾਇਆ ਕਰਵਾ ਚੌਥ ਮਹਾਰਾਣੀ ਲੇਡੀਜ਼ ਕਲੱਬ ਨੇ ਧੂਮਧਾਮ ਨਾਲ ਮਨਾਇਆ ਕਰਵਾ ਚੌਥ
Publish Date: Thu, 29 Oct 2026 05:02 PM (IST)
Updated Date: Thu, 29 Oct 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਹਾਰਾਣੀ ਲੇਡੀਜ਼ ਕਲੱਬ ਵੱਲੋਂ ਪ੍ਰਧਾਨ ਕਾਦੰਬਰੀ ਮਿੱਤਲ ਦੀ ਅਗਵਾਈ ਹੇਠ ਕਰਵਾ ਚੌਥ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੀਆਂ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਮਾਗਮ ਦੌਰਾਨ ਕੀਤੀ ਗਈ ਸ਼ਾਨਦਾਰ ਸਜਾਵਟ ਖਿੱਚ ਦਾ ਕੇਂਦਰ ਰਹੀ। ਤਿਉਹਾਰ ਦੇ ਮੱਦੇਨਜ਼ਰ ਮੈਂਬਰਾਂ ਰਵਾਇਤੀ ਅਤੇ ਆਕਰਸ਼ਕ ਪਹਿਰਾਵਿਆਂ ਵਿੱਚ ਸਜ ਕੇ ਪਹੁੰਚੀਆਂ। ਇਸ ਮੌਕੇ ਕਰਵਾ ਕੁਈਨ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਨੂੰ ਦੋ ਉਮਰ ਵਰਗਾਂ ਵਿੱਚ ਵੰਡਿਆ ਗਿਆ ਸੀ। ਮੁਕਾਬਲੇ ਵਿੱਚ ਸੰਗੀਤਾ ਸੂਦ ਅਤੇ ਮਿੰਨੀ ਸੋਢੀ ਨੇ ਜੱਜਾਂ ਦੀ ਭੂਮਿਕਾ ਨਿਭਾਈ। 55 ਸਾਲ ਤੋਂ ਵੱਧ ਉਮਰ ਵਰਗ ਵਿੱਚ ਰਾਵਿਕਾ ਨੂੰ ਕਰਵਾ ਕੁਈਨ ਚੁਣਿਆ ਗਿਆ, ਜਦਕਿ ਡਿੰਪਲ ਪਹਿਲੀ ਅਤੇ ਸੁਰਿੰਦਰ ਦੂਜੀ ਰਨਰਅੱਪ ਰਹੀ। ਕੁਨੁਦ ਅਤੇ ਕੰਚਨ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਇਸੇ ਤਰ੍ਹਾਂ 55 ਸਾਲ ਤੋਂ ਘੱਟ ਉਮਰ ਵਰਗ ਵਿੱਚ ਨੀਲਮ ਸੇਠੀ ਨੇ ਕਰਵਾ ਕੁਈਨ ਦਾ ਖ਼ਿਤਾਬ ਜਿੱਤਿਆ। ਸਿੰਮੀ ਪਹਿਲੀ ਅਤੇ ਮੋਨਿਕਾ ਸੂਦ ਦੂਜੀ ਰਨਰਅੱਪ ਰਹੀ। ਹਰਸ਼ ਅਤੇ ਸਾਰਿਕਾ ਬਾਂਸਲ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਸਮਾਗਮ ਦੇ ਅੰਤ ਵਿੱਚ ਕਲੱਬ ਦੀ ਸਕੱਤਰ ਮੀਨੂ ਗੋਇਲ ਅਤੇ ਹੋਰ ਮੈਂਬਰਾਂ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਕਾਦੰਬਰੀ ਮਿੱਤਲ ਨੇ ਸਾਰਿਆਂ ਨੂੰ ਕਰਵਾ ਚੌਥ ਦੀ ਵਧਾਈ ਦਿੰਦਿਆਂ ਆਪਸੀ ਪਿਆਰ, ਸਦਭਾਵਨਾ ਅਤੇ ਮਿਲਵਰਤਣ ਦਾ ਸੰਦੇਸ਼ ਦਿੱਤਾ।