- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਰਾਣੀ ਲੇਡੀਜ਼ ਕਲੱਬ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਗੁਰਪੁਰਬ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਹਾਰਾਣੀ ਲੇਡੀਜ਼ ਕਲੱਬ ਵੱਲੋਂ ਪ੍ਰਧਾਨ ਕਾਦੰਬਰੀ ਮਿੱਤਲ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂ ਸਾਹਿਬ ਦਾ ਸੁੰਦਰ ਦਰਬਾਰ ਸਜਾਇਆ ਗਿਆ, ਜਿਸ ਨੂੰ ਫੁੱਲਾਂ ਤੇ ਰੌਸ਼ਨੀਆਂ ਨਾਲ ਸਜਾ ਕੇ ਮਨਮੋਹਕ ਰੂਪ ਦਿੱਤਾ ਗਿਆ। ਦਰਬਾਰ ਦੀ ਸਜਾਵਟ ਅਪਰਾ, ਮਧੂ, ਸੀਮਾ ਤੇ ਰਾਣੀ ਵੱਲੋਂ ਆਪਣੇ ਹੱਥੀਂ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ। ਇਸ ਮੌਕੇ ਰਵਿੰਦਰ ਕੌਰ, ਸੁਰਿੰਦਰ, ਨੀਲਮ ਅਤੇ ਪਾਇਲ ਨੇ ਮਧੁਰ ਆਵਾਜ਼ ਵਿਚ ਗੁਰਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ। ਕਲੱਬ ਦੀਆਂ ਸਮੂਹ ਮੈਂਬਰਾਂ ਨੇ ਸ਼ਰਧਾ ਭਾਵਨਾ ਨਾਲ ਕੀਰਤਨ ਸਰਵਣ ਕੀਤਾ ਅਤੇ ਗੁਰਬਾਣੀ ਨਾਲ ਜੁੜ ਕੇ ਆਤਮਿਕ ਆਨੰਦ ਮਾਣਿਆ। ਇਸ ਮੌਕੇ ਕਲੱਬ ਦੀਆਂ ਮੈਂਬਰਾਂ ਵੱਲੋਂ ਲੰਗਰ ਵੀ ਤਿਆਰ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਲੰਗਰ ਦਾ ਭੋਗ ਲਗਾਇਆ ਗਿਆ, ਜਿਸ ਤੋਂ ਬਾਅਦ ਸਾਰੀਆਂ ਮੈਂਬਰਾਂ ਨੇ ਇਕੱਠਿਆਂ ਬੈਠ ਕੇ ਲੰਗਰ ਛਕਿਆ। ਸਮਾਗਮ ਦੇ ਅੰਤ ਵਿਚ ਚੇਅਰਪਰਸਨ ਵੰਦਨਾ ਭਰਤ ਅਤੇ ਸਕੱਤਰ ਮੀਨੂੰ ਗੋਇਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।