ਸਿੱਖਿਆਰਥਨਾਂ ਨੂੰ ਸਿਲਾਈ ਮਸ਼ੀਨ ਤੇ ਸਰਟੀਫਿਕੇਟ ਵੰਡੇ
ਸਿੱਖਿਆਰਥਨਾਂ ਨੂੰ ਸਿਲਾਈ ਮਸ਼ੀਨ ਅਤੇ ਸਰਟੀਫਿਕੇਟ ਵੰਡੇ
Publish Date: Sun, 15 Feb 2026 05:05 PM (IST)
Updated Date: Sun, 15 Feb 2026 05:09 PM (IST)

ਐਚ.ਐੱਸ.ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗੁਰਦੁਆਰਾ ਸ਼੍ਰੀ ਸੁਖਮਨੀ ਸੇਵਾ ਸੁਸਾਇਟੀ ਵਿਖੇ ਭਾਈ ਲਾਲੋ ਲੋਕ ਭਲਾਈ ਸੁਸਾਇਟੀ ਮੁਫ਼ਤ ਸਿਲਾਈ ਸੈਂਟਰ ਦੇ ਪ੍ਰਧਾਨ ਮਨਮੋਹਨ ਸਿੰਘ ਦੀ ਅਗਵਾਈ ਹੇਠ ਸਿਲਾਈ ਸੈਂਟਰ ਦੇ ਸਿੱਖਿਆਰਥੀਆਂ ਨੂੰ ਕੋਰਸ ਪੂਰਾ ਹੋਣ ਤੇ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਨਮੋਹਨ ਸਿੰਘ ਅਤੇ ਸੈਕਟਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ 9 ਸਾਲਾਂ ਤੋਂ ਲੋੜਵੰਦ ਕੁੜੀਆਂ ਨੂੰ ਗੁਰਦੁਆਰਾ ਸਾਹਿਬ ਵਿਖੇ ਇੰਚਾਰਜ ਮੈਡਮ ਰਾਜਵਿੰਦਰ ਕੌਰ ਵਲੋਂ ਰੋਜ਼ਾਨਾ ਸ਼ਾਮ 4 ਵਜੇ ਤੋਂ 6 ਵਜੇ ਤੱਕ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਕਰਕੇ ਅੱਜ 6 ਮਹੀਨੇ ਦਾ ਕੋਰਸ ਪੂਰਾ ਕਰਨ ਵਾਲੀਆਂ ਕੁੜੀਆਂ ਨੂੰ ਪਹਿਲਾਂ ਇਨਾਮ ਨੋਮੀਆ ਨੂੰ ਸਿਲਾਈ ਮਸ਼ੀਨ, ਦੂਸਰਾ ਇਨਾਮ ਏਕਮ ਕੌਰ ਨੂੰ ਪ੍ਰੈਸ ਅਤੇ ਤੀਸਰਾ ਇਨਾਮ ਸ਼ਿਵਾਨੀ ਨੂੰ ਸਿਲਾਈ ਕਿਟ ਅਤੇ ਸਰਟੀਫਿਕੇਟ ਦਿੱਤੇ ਗਏ। ਉਹਨਾਂ ਕਿਹਾ ਕਿ ਸੈਂਟਰ ਦੇ ਵਿਚ ਕੁੜੀਆਂ ਨੂੰ ਫਰੀ ਸਿਖਲਾਈ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਇੱਕ ਮੁਕਾਮ ਦਿੱਤਾ ਗਿਆ ਹੈ ਤਾਂ ਜੋ ਕੁੜੀਆਂ ਇੱਥੋਂ ਸਿਲਾਈ ਸਿੱਖ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਉਨ੍ਹਾਂ ਕਿਹਾ ਕਿ ਕੋਈ ਵੀ ਲੋੜਵੰਦ ਲੜਕੀ, ਔਰਤ ਇਸ ਸਿਲਾਈ ਸੈਂਟਰ ਵਿੱਚ ਮੁਫਤ ਸਿਖਲਾਈ ਲੈ ਸਕਦੇ ਹਨ। ਇਸ ਮੌਕੇ ਚੇਅਰਮੈਨ ਸੋਹਨ ਸਿੰਘ, ਖ਼ਜ਼ਾਨਚੀ ਨਰਿੰਦਰ ਪਾਲ ਸਿੰਘ, ਤਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਭਜਨ ਸਿੰਘ, ਰਜਿੰਦਰ ਸਿੰਘ ਭੋਲਾ ਸਮੇਤ ਹੋਰ ਹਾਜ਼ਰ ਸਨ।