ਦੇਵੀਗਡ਼ ਵਿਖੇ ਭਗਵਾਨ ਸ਼੍ਰੀ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ
ਦੇਵੀਗਡ਼ ਵਿਖੇ ਭਗਵਾਨ ਸ਼੍ਰੀ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ
Publish Date: Mon, 09 Nov 2026 04:43 PM (IST)
Updated Date: Mon, 09 Nov 2026 04:44 PM (IST)
ਫੋਟੋ 9ਪੀਟੀਐਲ: 10: ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਕਸਬਾ ਦੇਵੀਗਡ਼ ਵਿਖੇ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਦਿਹਾਡ਼ਾ ਬਡ਼ੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਬੈਂਕ ਫਿਨਕੋ ਦੇ ਸਾਬਕਾ ਚੇਅਰਮੈਨ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਵਿਸ਼ਵਕਰਮਾ ਮੰਦਿਰ ਦੇਵੀਗਡ਼੍ਹ ਵਿਖੇ ਭਗਵਾਨ ਵਿਸ਼ਵਕਰਮਾ ਜੀ ਅੱਗੇ ਨਤਮਸਤਕ ਹੋਣ ਤੋਂ ਬਾਅਦ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਕਿਰਪਾ ਨਾਲ ਹੀ ਸੂਈ ਬਣਾਉਣ ਤੋਂ ਲੈ ਕੇ ਦੁਨੀਆਂ ਨੇ ਜਹਾਜਾਂ ਦਾ ਜਿੱਥੇ ਸਫਰ ਕੀਤਾ ਉਥੇ ਅੱਜ ਸਪੇਸ ਤੱਕ ਦੁਨੀਆ ਪਹੁੰਚ ਚੁੱਕੀ ਹੈ। ਭਗਵਾਨ ਸ੍ਰੀ ਵਿਸ਼ਵਕਰਮਾ ਜੀ ਨੇ ਮਨੁੱਖਤਾ ਨੂੰ ਕਿਰਤ ਦੀ ਬਹੁਮੁੱਲੀ ਦਾਤ ਬਖਸ਼ੀ ਹੈ ਜਿਸ ਸਦਕਾ ਅੱਜ ਦੁਨੀਆਂ ਅਤੇ ਸਾਡਾ ਸਮਾਜ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਵੱਲੋਂ ਬਖਸ਼ੀ ਹੋਈ ਕਿਰਤ ਦੀ ਦਾਤ ਨਾਲ ਅਸੀਂ ਸਾਰੇ ਜੁਡ਼ੇ ਰਹੀਏ ਅਤੇ ਇਹੋ ਕਿਰਤ ਦੀ ਦਾਤ ਹੀ ਹੈ ਜਿਹਡ਼ੀ ਸਾਡੀ ਨੌਜਵਾਨੀ ਨੂੰ ਕੁਰਾਹੇ ਜਾਣ ਤੋਂ ਰੋਕ ਸਕਦੀ ਹੈ।