- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹੋਈ ਲੁੱਟ—ਖਸੁੱਟ: ਕੰਬੋਜ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੁਰਾਣਾ ਰਾਜਪੁਰਾ ਦੇ ਨਗਰ ਖੇੜਾ ਨਾਲ ਲੱਗਦੇ ਹਾਲ ’ਚ ਕਾਂਗਰਸ ਦੇ ਆਗੂਆਂ ਦੀ ਲਾਮਬੰਦੀ ਰੈਲੀ ’ਚ ਵੱਡੇ ਪੱਧਰ ਦੇ ਉੱਤੇ ਕਾਂਗਰਸ ਪਾਰਟੀ ਵਰਕਰ ਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ‘ਆਪ’ ਸਰਕਾਰ ਦੇ ਲੰਘੇ ਕਰੀਬ ਸਾਢੇ 4 ਸਾਲਾਂ ’ਚ ਹਲਕਾ ਰਾਜਪੁਰਾ ’ਚ ਲੁੱਟ—ਖਸੁੱਟ ਤੋਂ ਸਿਵਾ ਵਿਕਾਸ ਨਾਂਹ ਦੀ ਕੋਈ ਚੀਜ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ ਕਿਸੇ ਵੀ ਸਰਕਾਰੀ ਦਫ਼ਤਰ, ਤਹਿਸੀਲ, ਪੁਲਿਸ ਵਿਭਾਗ, ਹਸਪਤਾਲ ਜਾਂ ਕਿਸੇ ਵੀ ਅਦਾਰੇ ’ਚ ਕੰਮ ਪੈਸਾ ਦਿੱਤੇ ਬਿਨਾ ਕੰਮ ਨਹੀ ਹੋਣ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆਂ ਕਿ ਹਲਕਾ ਵਿਧਾਇਕਾ ਦੇ ਇਸ਼ਾਰੇ ਤੇ ਹੀ ਪੈਸਾ ਲੈ ਕੇ ਕੰਮ ਹੋ ਰਹੇ ਹਨ। ਟੂਟੀਆਂ ’ਚ ਪੀਣ ਵਾਲਾ ਗੰਦਾ ਪਾਣੀ, ਬੁਝੀਆਂ ਸਟਰੀਟ ਲਾਈਟਾਂ, ਟੁੱਟੀਆਂ ਸੜਕਾਂ, ਸੀਵਰੇਜ ਦਾ ਲਾਈਨਾਂ ਬੰਦ ਹੋਣ ਕਾਰਨ ਸੜਕਾਂ ਤੇ ਵਗ੍ਹਦਾ ਗੰਦਾ ਪਾਣੀ, ਭਾਵ ਕੋਈ ਤਾਂ ਕੰਮ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਰਾਜਪੁਰਾ ਦੀ ਪੁਲਿਸ ਅੱਖਾਂ ਬੰਦ ਕਰਕੇ ਬੈਠੀ ਹੈ ਤੇ ਇਲਾਕੇ ’ਚ ਲੁੱਟਾਂ—ਖੋਹਾਂ, ਚੋਰੀਆਂ, ਚੈਨਾਂ ਝਪਟੀਆਂ ਜਾਣਾ, ਪੁਲਿਸ ਦਾ ਸੱਤਾਧਾਰੀ ਨਜਾਇਜ਼ ਫਾਇਦਾ ਚੁੱਕ ਕੇ ਝੂਠੇ ਪਰਚੇ ਕਰਵਾਉਣਾ ਆਮ ਜਹੀ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੰਘੇ ਕਾਂਗਰਸ ਦੇ ਰਾਜ ਸਮੇਂ ਸ਼ਹਿਰ ਦੀਆਂ ਇਕ—ਇਕ ਗਲੀ, ਸੜਕ, ਪੱਕੀ ਕਰਵਾਈ ਗਈ। ਸੀਵਰੇਜ ਲਾਈਨਾਂ ਸਾਫ ਕਰਨ ਲਈ ਵਿਸ਼ੇਸ਼ ਤੋਰ ਤੇ ਮਸ਼ੀਨਾਂ ਮੰਗਵਾਈਆਂ ਗਈਆਂ। ਰਾਜਪੁਰਾ ਸ਼ਹਿਰ ਨੂੰ ਸਫਾਈ ਦੇ ਮਾਮਲੇ ’ਚ ਇਕ ਨੰਬਰ ’ਤੇ ਆਉਣ ’ਤੇ ਰਾਸ਼ਟਰਪਤੀ ਵੱਲੋਂ ਨਗਰ ਕੌਂਸਲ ਨੂੰ ਸਨਮਾਨਿਤ ਕਰਨਾ ਕੋਈ ਛੋਟ ਗੱਲ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਫੇਰ ਨੇ ਝੂਠਿਆਂ ਦੀਆਂ ਗੱਲਾਂ ਵਿਚ ਨਾਂਹ ਆ ਕੇ ਗਲਤੀ ਕਰ ਬੈਠਣਾ ਨਹੀਂ ਤਾਂ ਆਉਣ ਵਾਲੇ 5 ਸਾਲਾਂ ’ਚ ਰਾਜਪੁਰਾ ਸ਼ਹਿਰ ਨਰਕ ਬਣ ਕੇ ਰਹਿ ਜਾਵੇਗਾ। ਇਸ ਮੋਕੇ ਗੁਰਿੰਦਰ ਸਿੰਘ ਗੁਰੀ ਚਹਿਲ, ਕੌਂਸਲਰ ਅਮਿੱਤ ਕੁਮਾਰ ਟਿੰਕੂ, ਸੋਹਣ ਲਾਲ ਸੂਦ, ਪ੍ਰਿਤਪਾਲ ਸਿੰਘ ਨੰਬਰਦਾਰ, ਅਮਰਜੀਤ ਸਿੰਘ ਲਿੰਕਨ, ਅਵਤਾਰ ਸਿੰਘ ਨਲਾਸ, ਵਿਕਾਸ ਜੁਗਨਾ, ਰਜਿੰਦਰ ਸਿੰਘ ਸੁੰਦਰ ਨਗਰ, ਸੁਨੀਲ ਪੁਰੀ, ਮਨਦੀਪ ਸਿੰਘ ਨਲਾਸ ਰੋਡ, ਸੁਖਜੀਤ ਸਿੰਘ ਬੰਟੀ ਆਦਿ ਮੌਜੂਦ ਸਨ।