ਟਰੱਕ ਯੂਨੀਅਨ ’ਚ ਦਹਾਕਿਆਂ ਬਾਅਦ ਮਨਾਈ ਲੋਹੜੀ
ਕਈ ਦਹਾਕਿਆਂ ਬਾਅਦ ਮਨਾਇਆ ਲੋਹੜੀ ਦਾ ਤਿਉਹਾਰ
Publish Date: Sat, 17 Jan 2026 03:59 PM (IST)
Updated Date: Sun, 18 Jan 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਟਰੱਕ ਯੂਨੀਅਨ ’ਚ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ ਨੇ ਦੱਸਿਆ ਕਿ ਟਰੱਕ ਯੂਨੀਅਨ ਵਿੱਚ ਕਦੇ ਵੀ ਲੋਹੜੀ ਨਹੀਂ ਮਨਾਈ ਗਈ। ਪ੍ਰੰਤੂ ਜਿੱਥੇ ਸਭਨਾਂ ਦੇ ਭਲੇ ਦੀ ਕਾਮਨਾ ਕੀਤੀ ਗਈ ਉੱਥੇ ਹੀ ਲੋਹੜੀ ਬਾਲ ਕੇ ਟਰੱਕ ਡਰਾਈਵਰਾਂ,ਚਾਲਕ, ਮਾਲਕਾਂ ਦਾ ਵੀ ਭਲਾ ਪਰਮਾਤਮਾ ਕੋਲੋਂ ਮੰਗਿਆ ਗਿਆ। ਇਸ ਤਿਉਹਾਰ ਸਮੇਂ ਪੰਜਾਬ ਦੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਭਤੀਜੇ ਡਾ. ਅਮਿਤ ਗੋਇਲ, ਐਡਵੋਕੇਟ ਸੁਮਿਤ ਗੋਇਲ ਅਤੇ ਆਪ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਮੱਖਣ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪਹੁੰਚੇ ਉਪਰੋਕਤ ਮੰਤਰੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ, ਕਿ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਗਾਗਾ ਦਾ ਇਹ ਬਹੁਤ ਵਧੀਆ ਉਪਰਾਲਾ ਹੈ,ਜਿੰਨਾ ਨੇ ਪਹਿਲੀ ਵਾਰ ਟਰੱਕ ਯੂਨੀਅਨ ਦੇ ਵਿਹੜੇ ਵਿੱਚ ਲੋਹੜੀ ਦਾ ਆਯੋਜਨ ਕੀਤਾ। ਇਸ ਵਿੱਚ ਜਿੱਥੇ ਲੋਹੜੀ ਦੀ ਬਾਲੀ ਹੋਈ ਧੂਨੀ ਵਿਚ ਤਿਲ ਸੁੱਟਦਿਆਂ ਸਭਨਾਂ ਦੇ ਭਲੇ ਦੀ ਕਾਮਨਾ ਕੀਤੀ ਗਈ ਉੱਥੇ ਹੀ ਲੋੜੀ ਵੰਡ ਕੇ ਵੀ ਖੁਸ਼ੀ ਸਾਂਝੀ ਕੀਤੀ ਗਈ।