- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸਾਹਿਤਕ ਉਤਸਵ ‘ਐਕਸਪ੍ਰੈਸ਼ਨਜ਼-2026’ ਯਾਦਗਾਰੀ ਹੋ ਨਿਬੜਿਆ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਯੂਨੀਵਰਸਿਟੀ ਕਾਲਜ ਘਨੌਰ ਵਿਖੇ ਸੈਂਟਰ ਫਾਰ ਇੰਗਲਿਸ਼ ਲੈਂਗੂਏਜ ਲਰਨਿੰਗ ਵੱਲੋਂ ਸਾਹਿਤਕ ਉਤਸਵ ‘ਐਕਸਪ੍ਰੈਸ਼ਨਜ਼-2026’ ਕਰਵਾਇਆ ਗਿਆ। ਇਸ ਉਤਸਵ ਦੌਰਾਨ ਬੀਏ ਭਾਗ ਪਹਿਲਾ, ਦੂਜਾ ਤੇ ਤੀਜਾ ਦੇ ਅੰਗਰੇਜ਼ੀ ਚੋਣਵੇਂ ਵਿਸ਼ੇ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਤਸਵ ਦੌਰਾਨ ਪੇਪਰ ਪ੍ਰੈਜ਼ੈਂਟੇਸ਼ਨ, ਟਾਕ ਸ਼ੋਅ, ਸਾਹਿਤਕ ਕੁਇਜ਼ ਅਤੇ ਮਨੋਰੰਜਕ ਤੇ ਗਿਆਨ-ਵਰਧਕ ਖੇਡਾਂ ਸਮੇਤ ਕਈ ਗਤੀਵਿਧੀਆਂ ਕਰਵਾਈਆਂ ਗਈਆਂ। ਸਾਹਿਤਕ ਕੁਇਜ਼ ਮੁਕਾਬਲੇ ’ਚ ਖੁਸ਼ਪ੍ਰੀਤ ਕੌਰ, ਤਰਨਪ੍ਰੀਤ ਕੌਰ ਅਤੇ ਹੁਸਨਪ੍ਰੀਤ ਕੌਰ (ਤਿੰਨੇ ਬੀ.ਏ. ਭਾਗ ਪਹਿਲਾ) ਅਤੇ ਪ੍ਰਾਚੀ (ਬੀ.ਏ. ਭਾਗ ਦੂਜਾ) ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਜੁਲਾਈ ਤੇ ਅਗਸਤ ਮਹੀਨਿਆਂ ਦੌਰਾਨ ਸੈਂਟਰ ਵੱਲੋਂ ਕਰਵਾਈ ਗਈ 30 ਘੰਟਿਆਂ ਦੀ ਸੰਚਾਰ ਹੁਨਰ ਵਿਕਾਸ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਸਫ਼ਲ ਪ੍ਰਬੰਧਨ ਵਿਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਕੋਆਰਡੀਨੇਟਰਾਂ ਪਲਕਿਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਗੁਰਸੇਵਕ ਸਿੰਘ ਤੇ ਇੰਦਰਜੀਤ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ਵਿਚ ਸੈਂਟਰ ਫਾਰ ਇੰਗਲਿਸ਼ ਲੈਂਗੂਏਜ ਲਰਨਿੰਗ ਦੀ ਕੋਆਰਡੀਨੇਟਰ ਡਾ. ਗੁਰਲੀਨ ਆਹਲੂਵਾਲੀਆ ਨੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦਾ ਨਿਰੰਤਰ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਦੇਣ ਲਈ ਧੰਨਵਾਦ ਕੀਤਾ।