- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ਤੇ ਡਿੱਗੀ ਅਸਮਾਨੀ ਬਿਜਲੀ ਲੱਖਾਂ ਰੁਪਏ ਦਾ ਘਰੇਲੂ ਇਲੈਕਟ੍ਰਾਨਿਕ ਸਾਮਾਨ ਸੜਿਆ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਬੀਤੇ ਦਿਨੀਂ ਨੇੜਲੇ ਪਿੰਡ ਛੜਬੜ ਵਿਖੇ ਇਕ ਮਕਾਨ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਮਕਾਨ ਵਿਚ ਤਰੇੜਾਂ ਆ ਗਈਆਂ ਤੇ ਲੱਖਾਂ ਰੁਪਏ ਦਾ ਇਲੈਕਟ੍ਰੋਨਿਕ ਦਾ ਸਾਮਾਨ ਸੜ ਗਿਆ। ਇਹੀ ਨਹੀ ਘਰ ਦੇ ਚੁਬਾਰੇ ਵਿਚ ਕੰਪਿਊਟਰ ਤੇ ਕੰਮ ਕਰਨ ਰਿਹਾ ਨੌਜਵਾਨ ਬੇਹੋਸ਼ ਹੋ ਕੇ ਡਿੱਗ ਗਿਆ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਸਰਦਾਰ ਕੌਰ ਪਤਨੀ ਸਵ. ਸੋਹਣ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਦੁਪਹਿਰ ਵੇਲੇ ਪਏ ਮੀਂਹ ਦੌਰਾਨ ਕੜਕੀ ਜ਼ੋਰਦਾਰ ਅਸਮਾਨੀ ਬਿਜਲੀ ਉਨਾਂ ਦੇ ਘਰ ’ਤੇ ਡਿੱਗ ਗਈ। ਅਸਮਾਨੀ ਬਿਜਲੀ ਡਿੱਗਣ ਦਾ ਧਮਾਕਾ ਇਨਾਂ ਜ਼ੋਰਦਾਰ ਸੀ ਕਿ ਇਕ ਵਾਰ ਉਹ ਡਰ ਗਏ ਕਿ ਕੀਤੇ ਨੇੜੇ ਬੰਬ ਫਟਿਆ ਹੈ। ਇਸ ਧਮਾਕੇ ਨਾਲ ਉਨ੍ਹਾਂ ਦੇ ਘਰ ਦੇ ਬਿਜਲੀ ਉਪਕਰਨ ਸੜ ਗਏ ਤੇ ਪੂਰੇ ਮਕਾਨ ਦੀ ਬਿਜਲੀ ਗੁੱਲ ਹੋ ਗਈ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਤੇ ਆਸਮਾਨੀ ਬਿਜਲੀ ਡਿੱਗੀ ਹੈ। ਇਸ ਬਿਜਲੀ ਦੇ ਡਿੱਗਣ ਨਾਲ ਘਰ ਵਿਚ ਲਗਾਈਆਂ ਹੋਈਆਂ ਤਿੰਨ ਐਲਈਡੀ ,ਇਕ ਫਰਿਜ, ਇਕ ਏਸੀ, ਇਕ ਇਨੰਵਰਟਰ, ਘਰ ਵਿਚ ਲਗਾਇਆ ਹੋਇਆ ਵਾਈ ਫਾਈ ਸੜ ਗਿਆ। ਪੀੜਤ ਮਹਿਲਾ ਨੇ ਦੱਸਿਆ ਕਿ ਜਦੋਂ ਘਰ ਉੱਤੇ ਅਸਮਾਨੀ ਬਿਜਲੀ ਡਿੱਗੀ ਤਾਂ ਉਸ ਟਾਈਮ ਉਨ੍ਹਾਂ ਦਾ 17 ਸਾਲ ਦਾ ਪੋਤਰਾ ਜਸ਼ਨਪ੍ਰੀਤ ਸਿੰਘ ਪੁੱਤਰ ਮਿਹਰ ਸਿੰਘ ਚੁਬਾਰੇ ਵਿਚ ਬੈਠਿਆ ਕੰਪਿਊਟਰ ’ਤੇ ਕੰਮ ਕਰ ਰਿਹਾ ਸੀ ਤਾਂ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਉਸ ਨੂੰ ਕੁਝ ਸਮੇਂ ਬਾਅਦ ਹੋਸ ਵਿਚ ਆਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਅਸਮਾਨੀ ਬਿਜਲੀ ਡਿੱਗਣ ਕਾਲ ਨੇੜੇ ਸਥਿਤ ਹੋਰ ਅੱਧਾ ਦਰਜਨ ਦੇ ਕਰੀਬ ਘਰਾਂ ਵਿਚ ਲੱਗੇ ਬਿਜਲੀ ਉਪਕਰਨ ਸੜ ਗਏ।