
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੂਰਤੀਆਂ ਦੀ ਸਥਾਪਨਾ ਲਈ ਭੂਮੀ ਪੂਜਨ ’ਚ ਆਗੂਆਂ ਵੱਲੋਂ ਸ਼ਿਰਕਤ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਬ੍ਰਾਹਮਣ ਸਭਾ ਸਮਾਣਾ ਵੱਲੋਂ ਪ੍ਰਧਾਨ ਕੈਲਾਸ਼ ਸ਼ਰਮਾ ਦੀ ਅਗਵਾਈ ’ਚ ਪਰਸ਼ੂਰਾਮ ਧਰਮਸ਼ਾਲਾ ’ਚ ਨਵੇਂ ਬਣਨ ਵਾਲੇਂ ਮੰਦਿਰ ਦੀ ਉਸਾਰੀ ਦਾ ਕਾਰਜ ਵੀਰਵਾਰ ਨੂੰ ਹਵਨ ਯੱਗ ਅਤੇ ਪੂਜਾ ਅਰਚਨਾ ਤੋਂ ਬਾਅਦ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਮੰਦਿਰ ਦੀ ਉਸਾਰੀ ਦੇ ਕਾਰਜ ਦਾ ਨੀਂਹ ਪੱਥਰ ਰਾਜਨੀਤਿਕ ਸਮਾਜਿਕ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਰੱਖਿਆ ਗਿਆ। ਇਸ ਮੌਕੇ ਹਾਜ਼ਰ ਸੰਗਤ ਨੇ ਭਗਵਾਨ ਪਰਸ਼ੂਰਾਮ ਜੀ, ਭਗਵਾਨ ਸ਼ਿਵ ਜੀ ਤੇ ਮਹਾਵੀਰ ਬਜਰੰਗ ਬਲੀ ਜੀ ਮੰਦਿਰ ਦੀ ਉਸਾਰੀ ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਧਾਰਮਿਕ ਸਥਾਨ ਸਮਾਜ ਨੂੰ ਆਪਣੀ ਵਿਰਾਸਤ, ਸੰਸਕ੍ਰਿਤੀ ਤੇ ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਪਰਸ਼ੂਰਾਮ ਧਰਮਸ਼ਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਮੂਰਤੀਆਂ ਦੀ ਸਥਾਪਨਾ ਨਾਲ ਧਰਮਸ਼ਾਲਾ ਦਾ ਧਾਰਮਿਕ ਮਹੱਤਵ ਹੋਰ ਵਧੇਗਾ ਅਤੇ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਭਗਵਾਨ ਪਰਸ਼ੂਰਾਮ, ਭਗਵਾਨ ਸ਼ਿਵ ਅਤੇ ਮਹਾਵੀਰ ਬਜਰੰਗ ਬਲੀ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਸਮਾਗਮ ਵਿਚ ਸਥਾਨਕ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ,ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਅਕਾਲੀ ਦਲ ਦੇ ਹਲਕਾ ਇੰਚਾਰਜ ਜਗਮੀਤ ਸਿੰਘ ਹਰਿਆਊ, ਕਾਂਗਰਸ ਆਗੂ ਰਸ਼ਪਾਲ ਸਿੰਘ ਜੌੜਾਮਾਜਰਾ, ਗੁਰਸ਼ਰਨ ਕੌਰ ਰੰਧਾਵਾ, ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗਜੂਮਾਜਰਾ, ਪਾਰਸ ਸ਼ਰਮਾ, ਰਮੇਸ਼ ਗਰਗ ਜੀਵਨ ਗਰਗ, ਦਰਸ਼ਨ ਮਿੱਤਲ, ਸੋਮਨਾਥ ਸ਼ਰਮਾ, ਅਸ਼ੋਕ ਮੌਦਗਿਲ, ਗੋਪਾਲ ਸ਼ਰਮਾ, ਅਮਰਜੀਤ ਟੋਡਰਪੁਰ, ਪ੍ਰਵੀਨ ਸ਼ਰਮਾ, ਪ੍ਰੀਕਸ਼ਤ ਪਾਠਕ, ਸ਼ੇਖਰ ਸ਼ਰਮਾ, ਜਗਦੀਸ਼ ਸ਼ਾਸਤਰੀ,ਨਿਸ਼ਾਨ ਸਿੰਘ ਸੰਧੂ, ਪਵਨ ਸਾਸ਼ਤਰੀ, ਰਾਣਾ ਸੇਖੋਂ, ਸੁਰਜੀਤ ਰਾਮ ਪੱਪੀ, ਕੋਮਲ ਮਹੰਤ, ਰੋਕੀ ਸਿੰਗਲਾ, ਕੌਂਸਲਰ ਹਰਪ੍ਰੀਤ ਸਿੰਘ ਕੁਕਾ, ਯਤਿੰਦਰ ਸ਼ਰਮਾ, ਦੀਪੂਬਾਲੀ,ਰਮੀ ਸ਼ਰਮਾ, ਸ਼ਿਵ ਕੁਮਾਰ ਘੱਗਾ, ਪ੍ਰਵੀਨ ਸ਼ਰਮਾ ਵੀ ਮੌਜੂਦ ਸਨ।