ਪਾਣੀਆਂ ਦੇ ਮੁੱਦੇ ’ਤੇ 1 ਸਤੰਬਰ ਦੇ ਚੰਡੀਗੜ੍ਹ ਧਰਨੇ ’ਚ ਵੱਡੀ ਕਿਸਾਨ ਸ਼ਮੂਲੀਅਤ ਪਾਣੀਆਂ ਦੇ ਮੁੱਦੇ ’ਤੇ 1 ਸਤੰਬਰ ਦੇ ਚੰਡੀਗੜ੍ਹ ਧਰਨੇ ’ਚ ਵੱਡੀ ਕਿਸਾਨ ਸ਼ਮੂਲੀਅਤ
Publish Date: Sat, 29 Aug 2026 05:41 PM (IST)
Updated Date: Sat, 29 Aug 2026 05:43 PM (IST)
ਫੋਟੋ 29ਪੀਟੀਐਲ: 21: ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਬਲਾਕ ਭੁਨਰਹੇਡ਼ੀ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਦਿਆਲ ਸਿੰਘ ਕਪੂਰੀ ਦੀ ਪ੍ਰਧਾਨਗੀ ਹੇਠ ਅੱਜ ਗੁਰਦੁਆਰਾ ਸਾਹਿਬ ਦੁੱਧਨਸਾਧਾਂ ਵਿਖੇ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਖੇਡ਼ੀ ਰਾਜੂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿਚ 1 ਸਤੰਬਰ ਨੂੰ ਪਾਣੀਆਂ ਦੇ ਮੁੱਦੇ ਤੇ ਦਿੱਤੇ ਜਾ ਰਹੇ ਧਰਨੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਰ ਬਲਾਕ ’ਚੋਂ ਵੱਧ ਤੋਂ ਵੱਧ ਗਿਣਤੀ ’ਚ ਟ੍ਰੈਕਟਰ ਟਰਾਲੀਆਂ ਲੈ ਕੇ ਜਾਣ ਲਈ ਯੂਨੀਅਨ ਦੇ ਨੁਮਾਇੰਦਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਮੀਟਿੰਗ ’ਚ ਹਾਜ਼ਰ ਕਿਸਾਨਾਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ ਅਤੇ ਲੰਗਰ ਤੇ ਚਾਹ ਦਾ ਸਮਾਨ ਵੀ ਨਾਲ ਲੈ ਕੇ ਜਾਣ ਲਈ ਕਿਸਾਨਾਂ ਵਿਚਾਰ ਵਟਾਂਦਰਾ ਕੀਤਾ ਗਿਆ। ਜਸਵੀਰ ਸਿੰਘ ਖੇਡ਼ੀ ਰਾਜੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਾਣੀ ਦਾ ਮਸਲਾ ਧਾਰਾ 78, 79, ਅਤੇ 80 ਦੇ ਗ਼ਲਤ ਅਧਾਰ ਤੇ ਪੰਜਾਬ ਨਾਲ ਹੁੰਦੇ ਧੱਕੇ ਤੇ ਚਿੰਤਾ ਪ੍ਰਗਟ ਕੀਤੀ। ਗੰਨੇ ਦੇ ਭਾਅ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਕਿਸਾਨ ਮਜਦੂਰਾਂ ਦੀ ਪੈਨਸ਼ਨ ਘੱਟੋ ਘੱਟ ਦੱਸ ਹਜ਼ਾਰ ਕੀਤੀ ਜਾਵੇ। ਸੁਆਮੀ ਨਾਥਨ ਰਿਪੋਰਟ ਅਨੁਸਾਰ ਫਸਲਾਂ ਦਾ ਮੁੱਲ ਤੈਅ ਕੀਤਾ ਜਾਵੇ। ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ। ਇਸ ਮੀਟਿੰਗ ਵਿੱਚ ਗੁਰਦਿਆਲ ਸਿੰਘ ਕਪੂਰੀ, ਤੇਜਾ ਸਿੰਘ ਤੇ ਸਾਹਿਬ ਸਿੰਘ ਕਪੂਰੀ, ਪਾਖਰ ਸਿੰਘ ਮਿਹੋਣ, ਜਾਗਰ ਸਿੰਘ, ਮਹਿਮਾ ਸਿੰਘ, ਹਰਚੰਦ ਸਿੰਘ ਖੇਡ਼ੀ ਰਾਜੂ, ਬਲਜੀਤ ਸਿੰਘ, ਸਤਪਾਲ ਸਿੰਘ ਖੇਡ਼ੀ ਰਾਜੂ, ਰਾਜ ਕੁਮਾਰ ਭਸਮਡ਼ਾ ਅਤੇ ਦਵਿੰਦਰ ਸਿੰਘ ਭਸਮਡ਼ਾ ਆਦਿ ਕਿਸਾਨ ਆਗੂ ਮੌਜੂਦ ਸਨ।