- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਰੈਲੀ ਲਈ ਵੱਡਾ ਕਾਫਲਾ ਰਵਾਨਾ: ਬਲਜਿੰਦਰ ਢਿੱਲੋ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜਾ : ਆਮ ਆਦਮੀ ਪਾਰਟੀ ਦੀ ਅੱਜ ਮੋਗਾ ਵਿਖੇ ਹੋ ਰਹੀ ਖੁਸ਼ਹਾਲ ਪੰਜਾਬ ਰੈਲੀ ਲਈ ਬਲਜਿੰਦਰ ਢਿੱਲੋਂ ਚੇਅਰਮੈਨ ਤੇ ਇੰਚਾਰਜ ਲੋਕ ਸਭਾ ਹਲਕਾ ਪਟਿਆਲਾ ਦੀ ਅਗਵਾਈ ਹੇਠ ਵਰਕਰਾਂ ਦਾ ਵੱਡਾ ਕਾਫਲਾ ਰਵਾਨਾ ਹੋਇਆ। ਇਸ ਕਾਫਲੇ ਵਿੱਚ ਕਾਰਾਂ ਅਤੇ ਹੋਰ ਵਾਹਨਾਂ ਵਿੱਚ ਸਵਾਰ ਸੈਂਕੜੇ ਵਰਕਰਾਂ ਨੇ ਪਾਰਟੀ ਦੇ ਝੰਡੇ ਲਹਿਰਾਉਂਦਿਆਂ ਅਤੇ ਨਾਅਰੇ ਲਾਉਂਦਿਆਂ ਜੋਸ਼ ਨਾਲ ਰਵਾਨਗੀ ਪਾਈ। ਇਸ ਮੌਕੇ ਬਲਜਿੰਦਰ ਢਿੱਲੋਂ ਨੇ ਕਿਹਾ ਕਿ ਇਹ ਰੈਲੀ ਸਿਰਫ਼ ਇੱਕ ਇਕੱਠ ਨਹੀਂ, ਸਗੋਂ ਪੰਜਾਬ ਦੀ ਖੁਸ਼ਹਾਲੀ ਅਤੇ ਸਰਕਾਰ ਦੇ ਪੰਜ ਸਾਲਾਂ ਦੇ ਕੰਮਾਂ ਦਾ ਲੇਖਾ-ਜੋਖਾ ਲੋਕਾਂ ਸਾਹਮਣੇ ਰੱਖਣ ਦਾ ਮੰਚ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਹਰ ਵਰਕਰ ਰੈਲੀ ਨੂੰ ਸਫਲ ਬਣਾਉਣ ਲਈ ਪੂਰੀ ਤਿਆਰੀ ਨਾਲ ਜਾ ਰਿਹਾ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਮੈਗਾ ਰੈਲੀ 26 ਨਵੰਬਰ ਨੂੰ ਪਾਰਟੀ ਦੇ 14ਵੇਂ ਸਥਾਪਨਾ ਦਿਵਸ ਮੌਕੇ ਮੋਗਾ ਵਿਖੇ ਹੋ ਰਹੀ ਹੈ। ਰੈਲੀ ਪਿੰਡ ਮਟਵਾਣੀ, ਮੋਗਾ-ਲੁਧਿਆਣਾ ਰੋਡ ਉਤੇ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਮੂੰਚੀ ਲੀਡਰ ਸ਼ਿਪ ਸੰਬੋਧਨ ਕਰਨਗੇ। ਇਸ ਮੋਕੇ ਮਨਦੀਪ ਸਿੰਘ ਜੋਲਾ ਚੇਅਰਮੈਨ,ਰਾਮ ਸਿੰਘ ਸਾਬਕਾ ਸਰਪੰਚ ਬਡਲੀ, ਅਵਤਾਰ ਸਿੰਘ ਸੁਨਿਆਰਹੇੜੀ ਸਰਕਲ ਪ੍ਰਧਾਨ, ਲਖਵਿੰਦਰ ਸਿੰਘ ਢਿੱਲੋ ਲੋਕ ਸਭਾ ਦਫ਼ਤਰ ਇੰਚਾਰਜ, ਗੁਰਪਿੰਦਰ ਸਿੰਘ ਛੀਨਾ, ਵਿਨੋਦ ਸਿੰਗਲਾ, ਗੁਲਜ਼ਾਰ ਸਿੰਘ ਪਟਿਆਲਵੀ ਮੀਡੀਆ ਸੈਕਟਰੀ, ਜਸਪਾਲ ਸਿੰਘ, ਹਰਜੀਤ ਸਿੰਘ, ਬਲਵਿੰਦਰ ਸਿੰਘ, ਸੁਰਜੀਤ ਸਿੰਘ ਪਹਾੜੀਪੁਰ, ਗੱਜਣ ਸਿੰਘ ਮੀਡੀਆ ਸੈਕਟਰੀ ਆਦਿ ਤੋ ਇਲਾਵਾ ਵੱਡੀ ਗਿਣਤੀ’ਚ ਆਗੂ ਹਾਜ਼ਰ ਸਨ।