ਐੱਸਐੱਸਪੀ ਦਫ਼ਤਰ ’ਚ ਮਜ਼ਦੂਰ 27 ਨੂੰ ਲਾਉਣਗੇ ਧਰਨਾ ਐਸਐਸਪੀ ਦਫਤਰ ’ਚ ਮਜ਼ਦੂਰ 27 ਨੂੰ ਲਾਉਣਗੇ ਧਰਨਾ
Publish Date: Wed, 14 Oct 2026 03:41 PM (IST)
Updated Date: Thu, 15 Oct 2026 04:00 AM (IST)
ਕੁੱਟਮਾਰ ਸਬੰਧੀ ਇਨਸਾਫ ਨਾ ਮਿਲਣ ਦਾ ਦੋਸ਼ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭੁਟਾਲ ਕਲਾਂ ਦੇ ਮਜਦੂਰਾਂ ਨਾਲ ਹੋਈ ਧੱਕੇਸ਼ਾਹੀ ਦੇ ਖਿਲਾਫ ਮਜਦੂਰ ਜਥੇਬੰਦੀ ਵੱਲੋ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸਦਰ ਥਾਣਾ ਲਹਿਰਾ ਵਿਖੇ ਲੱਗਿਆ ਪੱਕਾ ਧਰਨਾ 31ਵੇ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਸਬੰਧੀ ਮਜ਼ਦੂਰ ਆਗੂ ਗੋਬਿੰਦ ਸਿੰਘ ਛਾਜਲੀ ਨੇ ਦੱਸਿਆ ਕਿ ਲੰਮੇ ਸੰਘਰਸ਼ ਦੇ ਚਲਦੀਆਂ ਅੱਜ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਘਮੰਡ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਧਰਨੇ ਵਾਲੀ ਜਗਾ ਲਹਿਰਾ ਵਿਖੇ ਹੋਈ। ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਿੱਟੂ ਸਿੰਘ ਖੋਖਰ ਅਤੇ ਜਿਲ੍ਹਾ ਸਕੱਤਰ ਮਨਜੀਤ ਕੌਰ ਆਲੋਅਰਖ ਨੇ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਪਿੰਡ ਭੁਟਾਲ ਕਲਾਂ ਦੇ ਮਜਦੂਰ ਰਾਜ ਸਿੰਘ ਦੀ ਪਿੰਡ ਦੇ ਕਿਸਾਨ ਨੇ ਖੇਤ ਵਿੱਚ ਜਾ ਕੇ ਕੁੱਟ ਮਾਰ ਕੀਤੀ। ਮਜਦੂਰਾ ਵੱਲੋ ਐਸੀ ਕਮਿਸ਼ਨ ਅਤੇ ਐਸਐਸਪੀ ਸੰਗਰੂਰ ਨੂੰ ਦਰਖਾਸਤਾ ਦੇਣ ਦੇ ਬਾਵਜੂਦ ਵੀ ਲਹਿਰਾ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਜਿਸ ਕਰਕੇ ਗਰੀਬ ਲੋਕ ਇਨਸਾਫ਼ ਵਾਸਤੇ ਧਰਨੇ ਲਾਉਣ ਲਈ ਮਜਬੂਰ ਹਨ। ਇਸ ਸਮੇਂ ਆਗੂਆਂ ਨੇ ਫੈਸਲਾ ਕੀਤਾ ਕੀ 27 ਅਕਤੂਬਰ ਨੂੰ ਇਨਸਾਫ਼ ਲਈ ਐਸਐਸਪੀ ਸੰਗਰੂਰ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਧਰਨੇ ਦੀ ਤਿਆਰੀ ਲਈ ਵੱਖ ਵੱਖ ਪਿੰਡਾਂ ਚ ਪ੍ਰਸ਼ਾਸਨ ਦੀ ਅਰਥੀ ਸਾੜਨ ਦਾ ਫੈਸਲਾ ਵੀ ਲਿਆ ਗਿਆ। ਉਨ੍ਹਾਂ ਕਿਹਾ ਪੀੜੜ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਨਿਰਮਲ ਸਿੰਘ ਭੁਟਾਲ, ਅਮਰਜੀਤ ਕੌਰ, ਰਣਜੀਤ ਸਿੰਘ ਛਾਜਲੀ, ਪੱਪੂ ਸਿੰਘ ਖੋਖਰ, ਸਾਧਾ ਸਿੰਘ ਖਾਲਸਾ ਸੁਨਾਮ, ਗੁਰਤੇਜ ਕੌਰ ਪਿਸ਼ੌਰ ਸਮੇਤ ਪੀੜਤ ਪਰਿਵਾਰ ਹਾਜਰ ਸਨ।