- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰਨ ਦੀ ਛਿੰਝ ਪ੍ਰਵੀਨ ਕੁਹਾਲੀ ਨੇ ਜਿੱਤੀ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ,• ਪਟਿਆਲਾ : ਪਿੰਡ ਬਾਰਨ (ਨਵਾਂ ਬਾਰਨ) ਵਿਖੇ ਬਾਬਾ ਤਰਸੇਮ ਪੁਰੀ ਦੀ ਰਹਿਨੁਮਾਈ ਹੇਠ ਡੇਰਾ ਸੁਰਜਨ ਗਿਰੀ ਝਿੜੀ ਸਮਾਧਾਂ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤਾਂ, ਪ੍ਰਵਾਸੀ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਵਿਸ਼ਾਲ ਕੁਸ਼ਤੀ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਤਰਸੇਮਪੁਰੀ, ਹਰਚੰਦ ਸਿੰਘ ਸਾਬਕਾ ਸਰਪੰਚ ਅਤੇ ਹਰਿੰਦਰ ਬਾਵਾ ਨੇ ਦੱਸਿਆ ਕਿ ਛਿੰਝ ਵਿਚ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਸ ਵਿਚ ਪਹਿਲੀ ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਪ੍ਰਵੀਨ ਕੁਹਾਲੀ ਦਰਮਿਆਨ ਹੋਈ, ਦੋਨਾਂ ਪਹਿਲਵਾਨਾਂ ਵਿਚ 25 ਮਿੰਟ ਕੁਸ਼ਤੀ ਹੋਈ, ਕੋਈ ਵੀ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਪ੍ਰਬੰਧਕਾਂ ਨੇ ਦੋਵਾਂ ਪਹਿਲਵਾਨਾਂ ਵਿਚ ਟਾਸ ਪੁਆ ਦਿੱਤੀ, ਜਿਸ ਵਿਚ ਪ੍ਰਵੀਨ ਕੁਹਾਲੀ ਟਾਸ ਜਿੱਤ ਕੇ ਜੇਤੂ ਰਿਹਾ। ਦੂਸਰੀ ਇਕ ਨੰਬਰ ਝੰਡੀ ਦੀ ਕੁਸ਼ਤੀ ਚੀਨੂੰ ਰਾਈਏਵਾਲ ਅਤੇ ਅਲੀ ਇਰਾਨ ਦਰਮਿਆਨ ਹੋਈ, ਜਿਸ ਵਿਚ ਚੀਨੂੰ ਰਾਈਏਵਾਲ ਜੇਤੂ ਰਿਹਾ। ਤੀਜੀ ਕੁਸ਼ਤੀ ਤਰਨਵੀਰ ਆਲਮਗੀਰ ਅਤੇ ਨੋਨੂੰ ਚੰਡੀਗੜ੍ਹ ਦਰਮਿਆਨ ਜਬਰਦਸਤ ਮੁਕਾਬਲਾ ਹੋਇਆ ਤੇ ਕਿਸੇ ਵੀ ਪਹਿਲਵਾਨ ਨੇ ਈਨ ਨਹੀਂ ਮੰਨਣ ’ਤੇ ਦੋਨਾਂ ਪਹਿਲਾਵਾਨਾਂ ਨੂੰ ਸਾਂਝੇ ਤੌਰ ’ਤੇ ਜੇਤੂ ਕਰਾਰ ਦੇ ਦਿੱਤਾ। ਹੋਰ ਮੁਕਾਬਲਿਆਂ ਵਿੱਚ ਦੀਪਕ ਹੱਲਾ ਨੇ ਗੁਰਦੀਪ ਅਜਲੌਦਾ ਨੂੰ, ਜੱਸਾ ਮਾਮੂਪੁਰ ਨੇ ਕਾਦਰ ਧਗੇੜਾ ਨੂੰ, ਹਰਮਨ ਨੇ ਰਣਜੀਤ ਊਧਾ ਨੂੰ ਕ੍ਰਮਵਾਰ ਚਿੱਤ ਕੀਤਾ। ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਮੁੱਖ ਮਹਿਮਾਨ ਬਾਬਾ ਤਰਸੇਮ ਪੁਰੀ, ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਹਰਚੰਦ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਸਰਪੰਚ, ਅਮਨਿੰਦਰ ਸਿੰਘ ਲਾਡੀ ਕੈਨੇਡਾ, ਕਰਨੈਲ ਸਿੰਘ, ਗੁਰਜੰਟ ਸਿੰਘ ਸਰਪੰਚ ਬਾਰਨ, ਹਰਿੰਦਰ ਸਿੰਘ ਬਾਵਾ, ਸੁਖਵੀਰ ਸਿੰਘ ਲਾਡੀ, ਦਲਵੀਰ ਸਿੰਘ ਕੈਨੇਡਾ, ਤੇਜਪਾਲ ਸਿੰਘ ਚੀਮਾ, ਕੁਲਵੰਤ ਸਿੰਘ ਵਸਾਖੀ ਅਤੇ ਹੋਰ ਇਲਾਕੇ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।