ਕ੍ਰਿਸ਼ਨ ਸਨੌਰ ਨੇ ਸਤਨਾਮ ਨੰਦਗਡ਼੍ਹ ਨਾਲ ਕੀਤਾ ਦੁੱਖ ਸਾਂਝਾ
ਕ੍ਰਿਸ਼ਨ ਸਿੰਘ ਸਨੌਰ ਨੇ ਸਤਨਾਮ ਸਿੰਘ ਨੰਦਗਡ਼੍ਹ ਨਾਲ ਕੀਤਾ ਦੁੱਖ ਸਾਂਝਾ
Publish Date: Tue, 20 Oct 2026 04:43 PM (IST)
Updated Date: Tue, 20 Oct 2026 04:45 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਸਤਨਾਮ ਸਿੰਘ ਨੰਦਗਡ਼੍ਹ ਦੇ ਮਾਤਾ ਜੀ ਸਰਦਾਰਨੀ ਚਰਨਜੀਤ ਕੌਰ ਦੇ ਅਚਾਨਕ ਸਦੀਵੀ ਵਿਛੋਡ਼ਾ ਦੇ ਜਾਣ ’ਤੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਮੈਂਬਰ ਕਮੇਟੀ ਇੰਚਾਰਜ ਹਲਕਾ ਸਨੌਰ ਕ੍ਰਿਸ਼ਨ ਸਿੰਘ ਸਨੌਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਕ੍ਰਿਸ਼ਨ ਸਿੰਘ ਸਨੌਰ ਨੇ ਕਿਹਾ ਕਿ ਇਸ ਪਰਿਵਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਵਿਚ ਮਾਤਾ ਚਰਨਜੀਤ ਕੌਰ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛਡ਼ੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਉਨ੍ਹਾਂ ਦੇ ਨਾਲ ਸੁੱਚਾ ਸਿੰਘ ਨੰਦਗਡ਼੍ਹ, ਜਸਵੀਰ ਸਿੰਘ ਚੂਹਟ, ਅਮਰਿੰਦਰ ਸਿੰਘ ਤੁਡ਼, ਲਖਵੀਰ ਸਿੰਘ, ਰਜਿੰਦਰ ਸ਼ਰਮਾ, ਅਮਰਜੀਤ ਸਿੰਘ, ਇਕਬਾਲ ਸਿੰਘ, ਹਰਪਿੰਦਰ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਪ੍ਰਤਾਪ ਸਿੰਘ, ਅਮਰੀਕ ਸਿੰਘ ਨੰਦਗਡ਼੍ਹ, ਸੱਜਣ ਸਿੰਘ ਚੂਹਟ ਤੇ ਲਖਵਿੰਦਰ ਸਿੰਘ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਹਾਜ਼ਰ ਸਨ।