ਭਾਰਤ ਕੋ ਜਾਣੋ ਕੁਇਜ਼ ਮੁਕਾਬਲਾ ਕਰਵਾਇਆ ਭਾਰਤ ਕੋ ਜਾਣੋ ਕੁਇਜ਼ ਮੁਕਾਬਲਾ ਕਰਵਾਇਆ
Publish Date: Sat, 14 Nov 2026 04:24 PM (IST)
Updated Date: Sat, 14 Nov 2026 04:27 PM (IST)
ਫੋਟੋ 14ਪੀਟੀਐਲ: 5: ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਵੱਲੋਂ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ‘ਭਾਰਤ ਕੋ ਜਾਣੋ’ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਆਗੂ ਨੀਰਜ ਜਿੰਦਲ ਤੇ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਰਾਜੇਸ਼ ਜਿੰਦਲ ਤੇ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਦਰਸ਼ਨ ਮਿੱਤਲ ਸ਼ਾਮਲ ਹੋਏ। ਪੁਹੰਚੇ ਮੁੱਖ ਮਹਿਮਾਨਾਂ ਨੇ ਜੋਯਤੀ ਪ੍ਰਚਲਿਤ ਕੀਤੀ। ਇਸ ਵਿੱਚ ਸੱਤ ਸਕੂਲਾਂ ਦੀਆਂ 12 ਟੀਮਾਂ ਨੇ ਭਾਗ ਲਿਆ। ਸੀਨੀਅਰ ਵਰਗ ਵਿੱਚ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਤੇ ਜੂਨੀਅਰ ਵਰਗ ਵਿਚ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੋਵਾਂ ਵਰਗਾਂ ਦੀਆਂ ਜੇਤੂ ਟੀਮਾਂ 22 ਨਵੰਬਰ 2026 ਨੂੰ ਗੋਬਿੰਦਗੜ੍ਹ ਵਿਖੇ ਹੋਣ ਵਾਲੇ ਸੂਬਾ ਪੱਧਰੀ ਮੁਕਾਬਲੇ ਵਿੱਚ ਭਾਗ ਲੈਣਗੀਆਂ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ,ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਰਾਜਿੰਦਰ ਪਰਸ਼ਾਦ,ਅਸ਼ੋਕ ਕੁਮਾਰ ਗੁਪਤਾ,ਯਤਿੰਦਰ ਸ਼ਰਮਾ(ਪ੍ਰੋਜੈਕਟ ਚੇਅਰਮੈਨ), ਵਿਜੇ ਡਵਰ, ਸ਼ਸ਼ੀ ਭੂਸ਼ਣ ਸਿੰਗਲਾ, ਸੰਦੀਪ ਕੁਮਾਰ, ਚਮਨ ਗੋਇਲ,ਬ੍ਰਿਜ ਭੂਸ਼ਣ ਕਾਂਸਲ, ਜਸਵਿੰਦਰ ਦਰਦ, ਪਰਮਿੰਦਰ ਅਰੋੜਾ, ਰਾਜਿੰਦਰ ਵਿੱਕੀ, ਸੁਨੀਸ਼ ਸਿੰਗਲਾ, ਵਿਕਾਸ ਛੋਟੂ, ਅਮਿਤ ਸਿੰਗਲਾ, ਸੰਜੀਵ ਗਰਗ, ਸੇਵਾ ਮੁਕਤ ਡੀ.ਐੱਸ.ਪੀ ਨਾਹਰ ਸਿੰਘ, ਦਿਨੇਸ਼ ਸੂਦ, ਨਰਾਇਣ ਦਾਸ, ਨਵਨੀਤ ਗਰਗ ਵੀ ਹਾਜ਼ਰ ਸਨ।