ਕਿਰਤੀ ਕਾਲਜ ’ਚ ਕਰੀਅਰ ਕੌਂਸਲਿੰਗ ਤੇ ਗਾਈਡੈਂਸ ਸਬੰਧੀ ਵਰਕਸ਼ਾਪ
ਕਿਰਤੀ ਕਾਲਜ ’ਚ ਕਰੀਅਰ ਕੌਂਸਲਿੰਗ ਅਤੇ ਗਾਈਡੈਂਸ ਸਬੰਧੀ ਵਰਕਸ਼ਾਪ
Publish Date: Wed, 23 Sep 2026 05:29 PM (IST)
Updated Date: Wed, 23 Sep 2026 05:30 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾਂ ਵਿਖੇ ਪ੍ਰਿੰਸੀਪਲ ਡਾ ਗਗਨਦੀਪ ਚੀਮਾ ਦੀ ਰਹਿਨੁਮਾਈ ਹੇਠ ਕਰੀਅਰ ਕੌਂਸਲਿੰਗ ਤੇ ਗਾਈਡੈਂਸ/ਪਲੇਸਮੈਂਟ ਸੈੱਲ ਵੱਲੋਂ ਕੇਜੀ ਟਰੇਨਿੰਗ ਸੈਂਟਰ, ਬਠਿੰਡਾ ਦੇ ਸਹਿਯੋਗ ਨਾਲ ਵਰਕਸ਼ਾਪ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਗਗਨਦੀਪ ਚੀਮਾ ਵੱਲੋਂ ਮੁੱਖ ਮਹਿਮਾਨ ਸ਼੍ਰੀ ਗੌਰਵ ਅਤੇ ਸੁਖਦੀਪ ਸਿੰਘ ਦਾ ਸਵਾਗਤ ਕਰਦੇ ਹੋਏ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਵੈ-ਰੁਜ਼ਗਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੀ ਗੌਰਵ ਵੱਲੋਂ ਸਵੈ ਰੁਜ਼ਗਾਰ ਅਤੇ ਕਾਰੋਬਾਰੀ ਹੁਨਰ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਲੈਕਚਰ ਦਿੱਤਾ ਗਿਆ, ਜਿਸ ਵਿਚ ਕਾਰੋਬਾਰ ਦੇ ਲਈ ਵਿਚਾਰਾਂ ਦੀ ਚੋਣ, ਬਿਜਨਸ ਪਲਾਨ, ਮਾਰਕੀਟਿੰਗ, ਇਨਵੈਸਟਮੈਂਟ, ਡਿਜੀਟਲ ਮਾਧਿਅਮ ਅਤੇ ਸੰਚਾਰ ਸਕਿੱਲ ਦੇ ਉੱਤੇ ਜ਼ੋਰ ਦਿੰਦਿਆਂ ਛੋਟੇ ਪੱਧਰ ਤੋਂ ਕਾਰੋਬਾਰ ਨੂੰ ਸ਼ੁਰੂ ਕਰਨ ਦੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ। ਮੰਚ ਸੰਚਾਲਨ ਡਾ ਜਤਿੰਦਰ ਸਿੰਘ ਅਤੇ ਧੰਨਵਾਦ ਪ੍ਰੋ ਹਰਮੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਕਨਵੀਨਰ ਡਾ ਭੁਪਿੰਦਰ ਕੌਰ, ਪ੍ਰੋ. ਕਰਮਜੀਤ ਕੌਰ, ਡਾ. ਰਮਨਦੀਪ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ ਨੇਹਾ ਬਾਂਸਲ, ਪ੍ਰੋ. ਰੇਨੂ ਰਾਣੀ ਤੇ ਪ੍ਰੋ. ਅਮਨਦੀਪ ਕੌਰ ਆਦਿ ਹਾਜ਼ਰ ਸਨ।