ਖਾਲਸਾ ਮਾਰਚ ਦਾ ਪਿੰਡ ਬਲਬੇੜਾ ਚ ਨਿੱਘਾ ਸਵਾਗਤ ਖਾਲਸਾ ਮਾਰਚ ਦਾ ਪਿੰਡ ਬਲਬੇੜਾ ਚ ਨਿੱਘਾ ਸਵਾਗਤ
Publish Date: Sun, 30 Aug 2026 04:56 PM (IST)
Updated Date: Sun, 30 Aug 2026 04:58 PM (IST)
ਲਵਲੀ ਬਲਬੇੜ੍ਹਾ, ਪੰਜਾਬੀ ਜਾਗਰਣ, ਬਲਬੇੜ੍ਹਾ : ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਕੌਮ ਵਿਚ ਚੇਤਨਾ ਲਿਆਉਣ ਅਤੇ ਪੰਥਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਲਈ ਆਰੰਭੇ ਗਏ ਵਿਸ਼ੇਸ਼ ਖਾਲਸਾ ਮਾਰਚ ਦਾ ਅੱਜ ਹਲਕਾ ਸਨੌਰ ਦੇ ਇਤਿਹਾਸਕ ਪਿੰਡ ਬਲਬੇੜਾ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਮਾਰਚ ਦੇ ਪਿੰਡ ਵਿਚ ਪਹੁੰਚਣ ਤੇ ਸੰਗਤਾਂ ਵੱਲੋਂ ਢੋਲ-ਨਗਾਰਿਆਂ ਦੀ ਗੂੰਜ ਵਿਚ, ਫੁੱਲਾਂ ਦੀ ਵਰਖਾ ਕਰਕੇ ਅਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ ਤੇ ਸਮੂਹ ਸਾਧ ਸੰਗਤ ਤੇ ਪਿੰਡ ਵਾਸੀਆਂ ਵੱਲੋਂ ਖਾਲਸਾ ਮਾਰਚ ਨੂੰ ਜੀ ਆਇਆ ਆਖਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਕ੍ਰਿਸ਼ਨ ਸਿੰਘ ਕ੍ਰਿਸ਼ਨ ਸਿੰਘ ਸਨੌਰ ਵੱਲੋਂ ਖਾਲਸਾ ਮਾਰਚ ਵਿਚ ਸ਼ਾਮਲ ਸਾਰੇ ਜਥਿਆਂ ਦਾ ਅਤੇ ਪਿੰਡ ਬਲਵੇੜਾ ਦੀ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਸਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਆਪਣੇ ਹੱਕਾਂ ਲਈ ਲੜਨਾ, ਜ਼ੁਲਮ ਖਿਲਾਫ ਡਟਣਾ ਅਤੇ ਕੌਮ-ਪੰਥ ਲਈ ਮਰ ਮਿਟਣ ਦਾ ਜ਼ਜਬਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਵਿਰਾਸਤ ਵਿਚ ਦਿੱਤਾ ਹੈ। ਇਹ ਕੋਈ ਨਵੀਂ ਗੱਲ ਨਹੀਂ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਦਿੱਤਾ ਹੈ। ਮੀਰੀ ਦਾ ਅਰਥ ਹੈ ਰਾਜਨੀਤਿਕ ਤਾਕਤ ਅਤੇ ਪੀਰੀ ਦਾ ਅਰਥ ਹੈ ਧਾਰਮਿਕ ਤਾਕਤ। ਇਸ ਮੌਕੇ ਉਨ੍ਹਾਂ ਦੇ ਨਾਲ ਜੋਤਇੰਦਰ ਸਿੰਘ ਘੁੰਮਣ, ਹਰਮਿੰਦਰ ਸਿੰਘ ਜੋਗੀਪੁਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਅਮਰੀਕ ਸਿੰਘ ਨੰਬਰਦਾਰ ਹਡਾਣਾ ਜਥੇਬੰਦਕ ਸਕੱਤਰ ਯੂਥ ਅਕਾਲੀ ਦਲ, ਲਖਵਿੰਦਰ ਸਿੰਘ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕਸ਼ਮੀਰ ਸਿੰਘ ਬਿੱਲਾ ਪ੍ਰਧਾਨ, ਦਰਬਾਰਾ ਸਿੰਘ ਸੀਨੀਅਰ ਅਕਾਲੀ, ਪ੍ਰਿਤਪਾਲ ਸਿੰਘ ਕੀਰਤੀ ਕਿਸਾਨ ਯੂਨੀਅਨ ਆਗੂ, ਜਸਵਿੰਦਰ ਸਿੰਘ, ਅਮਰੀਕ ਸਿੰਘ ਢਿੱਲੋਂ, ਨਿਰਮਲ ਸਿੰਘ, ਰਾਜਪਾਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਜੋਗੀਪੁਰ, ਸੁਖਦੇਵ ਸਿੰਘ ਸੁੱਖੀ ਖਾਕਟਾਂ,ਕੁਲਬੀਰ ਸਿੰਘ ਢਿੱਲੋਂ, ਅੰਗਰੇਜ਼ ਸਿੰਘ ਢਿੱਲੋਂ, ਅਮਰਜੀਤ ਸਿੰਘ, ਲਖਵਿੰਦਰ ਸਿੰਘ ਨੰਬਰਦਾਰ ਜੋਗੀਪੁਰ ਵਾਈਸ ਚੇਅਰਮੈਨ ਦੀ ਐਮ.ਪੀ.ਸੀ.ਐਸ. ਜੋਗੀਪੁਰ, ਰਾਮ ਚੰਦਰ ਜੋਗੀਪੁਰ, ਹਰਜੀਤ ਸਿੰਘ, ਅਮਰੀਕ ਸਿੰਘ ਹਾਂਡਾ ਆਦਿ ਹਾਜ਼ਰ ਸਨ।