ਖਲੋਰ ਦੇ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਕੀਤਾ ਭੇਂਟ
ਖਲੋਰ ਦੇ ਸਰਕਾਰੀ ਸਕੂਲ ਨੂੰ ਵਾਟਰ ਕੂਲਰ ਕੀਤਾ ਭੇਂਟ
Publish Date: Sat, 04 Apr 2026 04:34 PM (IST)
Updated Date: Sat, 04 Apr 2026 04:37 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪਿੰਡ ਖਲੋਰ ਦੇ ਵਸਨੀਕ ਨੇ ਅਕਾਲੀ ਆਗੂ ਸਾਧੂ ਸਿੰਘ ਖਲੋਰ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਭੇਂਟ ਕੀਤਾ। ਸਾਧੂ ਸਿੰਘ ਖਲੋਰ ਨੇ ਦੱਸਿਆ ਕਿ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਠੰਡਾ ਪਾਣੀ ਪੀਣ ਲਈ ਇਸ ਵਾਟਰ ਕੂਲਰ ਦੀ ਬਹੁਤ ਲੋੜ ਸੀ। ਜੋ ਅੱਜ ਉੁਨਾਂ ਆਪਣੇ ਕੈਨੇਡਾ ਰਹਿੰਦੇ ਪੁੱਤਰ ਦੇ ਘਰ ਬੇਟੇ ਦੀ ਦਾਤ ਬਖਸ਼ਿਸ਼ ਹੋਣ ਤੇ ਪ੍ਰਮਾਤਮਾ ਦੇ ਸੁਕਰਾਨੇ ਲਈ ਤੇ ਬੱਚਿਆਂ ਦੀ ਲੋੜ ਨੂੰ ਪੂਰਾ ਕਰਨ ਇਹ ਵਾਟਰ ਕੂਲਰ ਭੇਂਟ ਕੀਤਾ। ਇਸ ਮੌਕੇ ਪਿੰਡ ਖਲੋਰ ਦੇ ਸਹਿਯੋਗੀ ਸੱਜਣਾਂ ਤੋਂ ਇਲਾਵਾ ਸਕੂਲ ਦੀ ਮੁੱਖ ਅਧਿਆਪਕਾ ਪਰਵਿੰਦਰ ਕੌਰ ਨੇ ਇਸ ਉਪਰਾਲੇ ਲਈ ਸਾਧੂ ਸਿੰਘ ਖਲੋਰ ਦਾ ਧੰਨਵਾਦ ਕੀਤਾ।