- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੰਬੋਜ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਭਾਜਪਾ ਵਿੱਚ ਹੋਏ ਸ਼ਾਮਿਲ: ਬੀਬਾ ਗੁਰਸ਼ਰਨ ਰੰਧਾਵਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਰਾਜਪੁਰਾ ਦੇ ਟਕਸਾਲੀ ਕਾਂਗਰਸੀਆਂ ਨੇ ਬਿਰਧ ਆਸ਼ਰਮ ਵਿਖੇ ਬਲਾਕ ਪ੍ਰਧਾਨ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦੀ ਅਗਵਾਈ ਹੇਠ ਮੀਟਿੰਗ ਕੀਤੀ। ਇਸ ’ਚ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਕੰਬੋਜ ਦੇ ਪਾਰਟੀ ਛੱਡਣ ਨਾਲ ਕਾਂਗਰਸੀ ਵਰਕਰਾਂ ਦੇ ਮਨੋਬਲ ’ਤੇ ਕੋਈ ਅਸਰ ਨਹੀਂ ਪਿਆ। ਮੀਟਿੰਗ ਵਿੱਚ ਵੱਡੀ ਗਿਣਤੀ ’ਚ ਵਰਕਰਾਂ ਦੀ ਸ਼ਮੂਲੀਅਤ ਪਾਰਟੀ ਦੀ ਇਕਜੁੱਟਤਾ ਦਾ ਸਬੂਤ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਥਾਨਕ ਉਮੀਦਵਾਰ ਦੀ ਮੰਗ ਸਮੇਤ ਵਰਕਰਾਂ ਦੀਆਂ ਹੋਰ ਮੰਗਾਂ ਹਾਈਕਮਾਂਡ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਰਾਜਪੁਰਾ ’ਚ ਕਾਂਗਰਸ ਕੋਲ ਕਈ ਮਜ਼ਬੂਤ ਸਥਾਨਕ ਚਿਹਰੇ ਹਨ। ਨਰਿੰਦਰ ਸ਼ਾਸ਼ਤਰੀ ਨੇ ਦੱਸਿਆ ਕਿ ਜਲਦੀ ਹੀ ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਸੀਨੀਅਰ ਆਗੂ ਰਾਜਪੁਰਾ ਪਹੁੰਚ ਕੇ ਵਰਕਰਾਂ ਨਾਲ ਮੁਲਾਕਾਤ ਕਰਨਗੇ। ਇਸ ਦੋਰਾਨ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਸਾਬਕਾ ਨਗਰ ਕੌਂਸਲ ਪ੍ਰਧਾਨ ਰਜਿੰਦਰ ਰਾਜਾ, ਸਾਬਕਾ ਚੇਅਰਮੈਨ ਫਕੀਰ ਚੰਦ ਬਾਂਸਲ, ਟਕਸਾਲੀ ਆਗੂ ਨਰੇਸ਼ ਮਹਿਤਾਬ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੈਬ ਸਿੰਘ ਮਨੌਲੀ ਸੂਰਤ, ਸੀਨੀਅਰ ਕੌਂਸਲਰ ਅਮਨਦੀਪ ਸਿੰਘ ਨਾਗੀ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਸਰਾਓ, ਜੀਵਨ ਪ੍ਰਧਾਨ ਵਪਾਰ ਮੰਡਲ ਬਨੂੜ, ਚਮਨ ਲਾਲ ਬਨੂੜ, ਇੰਦਰਜੀਤ ਸਿੰਘ ਗਿਫ਼ਟੀ, ਸਾਬਕਾ ਕੌਂਸਲਰ ਜਗਨੰਦਨ ਗੁਪਤਾ, ਯੂਥ ਆਗੂ ਸਾਹਿਬ ਬਕਸ਼ੀ ਨੇ ਵੀ ਆਪਣੇ ਸੰਬੋਧਨ ’ਚ ਆਪਣੀਆਂ ਭਾਵਨਾਵਾਂ ਉਜਾਗਰ ਕੀਤੀਆਂ। ਇਸ ਮੋਕੇ ਦੇਵਕੀ ਨੰਦਨ, ਸੰਗੀਤਾ ਭੂੱਲਰ, ਆੜ੍ਹਤੀ ਗੁਰਦੀਪ ਸਿੰਘ ਲਾਡਾ, ਅਮਰ ਸਿੰਘ ਪਾਸੀ, ਪਵਨ ਪਿੰਕਾ, ਵਰੁਣ ਮੁੰਡੇਜਾ, ਵਿਜੈ ਆਰੀਆਂ ਸਕੱਤਰ ਕਾਲਜ ਕਮੇਟੀ, ਅਨਿਲ ਟੰਨੀ, ਮਨਜੀਤ ਕੌਰ, ਦਲਬੀਰ ਸਿੰਘ ਟਿਵਾਣਾ, ਸੁਨੀਲ ਪੁਰੀ, ਹਰੀ ਚੰਦ ਫੌਜੀ, ਦਰਸ਼ਨ ਮਾਮਾ, ਗੁਰਚਰਨਜੀਤ ਸਿੰਘ ਚੰਨ, ਜੋਤੀ ਬਨੂੜ, ਯੋਗੇਸ਼ ਗੋਲਡੀ, ਸੁਖਜੀਤ ਸਿੰਘ ਬੰਟੀ ਕੌਂਸਲਰ, ਦਰਸ਼ਨ ਸਿੰਘ ਨੀਲਪੁਰ, ਗਿਆਨ ਚੰਦ ਸ਼ਰਮਾ, ਨਿਰਵੈਲ ਸਿੰਘ ਬੋਪਰਾਏ, ਗੁਰਵੰਤ ਸਿੰਘ ਗਿੱਲ, ਸੰਨੀ ਇੰਸਾ ਸਮੇਤ ਹਜਾਰਾਂ ਕਾਂਗਰਸੀ ਵਰਕਰ ਹਾਜਰ ਸਨ।