ਨੌਜਵਾਨਾਂ ਲਈ 3100 ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ : ਜੱਸੀ ਸੋਹੀਆਂ ਵਾਲਾ
ਪੰਜਾਬ ਸਰਕਾਰ ਵਲੋਂ ਨੌਜਵਾਨਾਂ ਲਈ 3100 ਨਵੇਂ ਖੇਡ ਗਰਾਊਂਡ ਬਣਾਏ ਜਾ ਰਹੇ: ਜੱਸੀ ਸੋਹੀਆਂ ਵਾਲਾ
Publish Date: Fri, 27 Mar 2026 05:13 PM (IST)
Updated Date: Fri, 27 Mar 2026 05:17 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਹਲਕੇ ਦੇ ਪਿੰਡ ਉੱਪਲਾਂ ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋਂ ਕਰਵਾਏ ਗਏ 7ਵੇਂ ਵਾਲੀਬਾਲ ਟੂਰਨਾਮੈਂਟ ਦੌਰਾਨ ਬਤੌਰ ਮੁੱਖ ਮਹਿਮਾਨ ਵਜੋਂ ਸਿਰਕਤ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਦੇ ਖੇਡਣ ਲਈ ਪੰਜਾਬ ਅੰਦਰ ਪਹਿਲੇ ਪੜਾਅ ਅਧੀਨ 3100 ਨਵੇਂ ਖੇਡ ਗਰਾਊਂਡ ਬਣਾਉਣ ਦਾ ਕੰਮ ਜੋਰਾ ਤੇ ਚੱਲ ਰਿਹਾ ਹੈ ਤਾਂ ਜੋ ਨੌਜਵਾਨ ਇਹਨਾਂ ਗਰਾਊਂਡਾਂ ਵਿੱਚ ਜਾ ਕੇ ਆਪਣੀ ਖੇਡ ਦੀ ਪ੍ਰੈਕਟਿਸ ਕਰਕੇ ਅੱਗੇ ਖੇਡਾਂ ਵਿੱਚ ਪੂਰੀ ਤਿਆਰੀ ਦੇ ਨਾਲ ਭਾਗ ਲੈ ਸਕਣ। ਚੇਅਰਮੈਨ ਜੱਸੀ ਸੋਹੀਆ ਵਾਲਾ ਨੇ ਕਿਹਾ ਕਿ ਨਾਭਾ ਹਲਕੇ ਵਿਚ ਬਣਾਏ ਜਾ ਰਹੇ 27 ਨਵੇਂ ਖੇਡ ਮੈਦਾਨ ਜ਼ਲਦ ਹੀ ਤਿਆਰ ਕਰਕੇ ਨੌਜਵਾਨਾਂ ਦੇ ਸਪੁਰਦ ਕੀਤੇ ਜਾਣਗੇ ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਉਣ ਅਤੇ ਨਰੋਈ ਸਿਹਤ ਬਣਾਉਣ ਲਈ ਵਰਦਾਨ ਸਾਬਿਤ ਹੋਣਗੇ। ਇਸ ਮੌਕੇ ਪ੍ਰਬੰਧਕ ਨੌਜਵਾਨਾਂ ਵੱਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਆਗੂ ਪਰਮਿੰਦਰ ਸਿੰਘ ਭੰਗੂ, ਰਾਜਿੰਦਰ ਸਿੰਘ ਸਰਪੰਚ ਗੁਰਦਿੱਤਪੁਰਾ, ਜਗਜੀਵਨ ਸਿੰਘ ਸਰਪੰਚ ਸੁੱਖੇਵਾਲ, ਕਲੱਬ ਅਹੁਦੇਦਾਰ ਮਨਿੰਦਰ ਸਿੰਘ, ਸ਼ਗਨਦੀਪ ਸਿੰਘ, ਲਵਪ੍ਰੀਤ ਸਿੰਘ, ਪ੍ਰਿੰਸ ਉੱਪਲਾਂ, ਲਾਲੀ ਉੱਪਲਾਂ, ਅਰਸ਼ ਉੱਪਲਾਂ, ਨਵੀ ਉੱਪਲਾਂ, ਲਾਡੀ ਉੱਪਲਾਂ, ਜਸਵਿੰਦਰ ਸਿੰਘ ਨੰਬਰਦਾਰ ਅਤੇ ਰਿੰਕੂ ਉੱਪਲਾਂ ਆਦਿ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਤੇ ਖਿਡਾਰੀ ਮੌਜੂਦ ਸਨ।