- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਿਆ ਸਮਾਜ ਮੰਦਰ ’ਚ ਜਨਮਾਸ਼ਟਮੀ ਉਤਸਵ ਤੇ ਰਿਗਵੇਦ ਮਹਾਯੱਗ ਸੰਪੰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਆਰਿਆ ਸਮਾਜ ਮੰਦਰ ਪਟਿਆਲਾ ਵਿਖੇ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ‘ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਉਤਸਵ’ ਤੇ ‘ਰਿਗਵੇਦ ਸ਼ਤਕਮ ਮਹਾਯੱਗ’ ਦੀ ਪੂਰਨ ਆਹੁਤੀ ਦਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਸਰਪ੍ਰਸਤ ਸ਼੍ਰੀ ਰਾਜ ਕੁਮਾਰ ਸਿੰਗਲਾ ਤੇ ਪ੍ਰਧਾਨ ਵੀਰੇਂਦਰ ਸਿੰਗਲਾ ਦੀ ਦੇਖਰੇਖ ਹੇਠ ਸੰਪੰਨ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਮੰਤਰਾਂ ਦੇ ਉਚਾਰਣ ਨਾਲ ਰਿਗਵੇਦ ਸ਼ਤਕਮ ਮਹਾਯੱਗ ਦੀ ਪੂਰਨ ਆਹੁਤੀ ਤੇ ਪਵਿੱਤਰ ਹਵਨ-ਯੱਗ ਨਾਲ ਹੋਈ। ਸ਼ਰਧਾਲੂਆਂ ਨੇ ਵਿਸ਼ਵ ਸ਼ਾਂਤੀ, ਸਮਾਜ ਭਲਾਈ ਅਤੇ ਅਰੋਗਤਾ ਦੀ ਕਾਮਨਾ ਕਰਦਿਆਂ ਯੱਗ ਵਿਚ ਆਹੁਤੀਆਂ ਪਾਈਆਂ। ਮੁੱਖ ਯਜਮਾਨ ਵਜੋਂ ਅਰੁਣ ਆਰਿਆ-ਨਿਧੀ ਗੁਪਤਾ ਤੇ ਉਨ੍ਹਾਂ ਦੇ ਪਰਿਵਾਰ ਨੇ ਯੱਗ ਦੀਆਂ ਧਾਰਮਿਕ ਰਸਮਾਂ ਨਿਭਾਈਆਂ। ਇਸ ਮੌਕੇ ਪ੍ਰਿੰਸੀਪਲ ਨਿਖਿਲ ਮੰਡਲ, ਡਾ. ਓਮ ਦੇਵ ਆਰਿਆ, ਬਿਜੇਂਦਰ ਸ਼ਾਸਤਰੀ ਅਤੇ ਪੰਡਿਤ ਗਜੇਂਦਰ ਸ਼ਾਸਤਰੀ ਨੇ ਸ਼੍ਰੀ ਕ੍ਰਿਸ਼ਨ ਜੀ ਦੇ ਵੈਦਿਕ ਜੀਵਨ, ਉਨ੍ਹਾਂ ਦੇ ਆਦਰਸ਼ਾਂ ਤੇ ਸ਼੍ਰੀ ਮਦਭਗਵਦ ਗੀਤਾ ਦੇ ਸਰਵਵਿਆਪੀ ਸੰਦੇਸ਼ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸ਼੍ਰੀ ਕ੍ਰਿਸ਼ਨ ਜੀ ਕਰਮਯੋਗ ਅਤੇ ਧਰਮ ਦੇ ਬੇਮਿਸਾਲ ਪ੍ਰਤੀਕ ਹਨ। ਸੁਮਨ ਤੇ ਵੇਦਿਕਾ ਨੇ ਮਧੁਰ ਭਜਨਾਂ ਦੀ ਪੇਸ਼ਕਾਰੀ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸਮਾਗਮ ਵਿਚ ਵੇਦ ਪ੍ਰਕਾਸ਼ ਤੁਲੀ, ਜਤਿੰਦਰ ਸ਼ਰਮਾ, ਹਰਸ਼ਵਰਧਨ ਵਾਧਵਾ, ਸੰਗੀਤਾ ਸਿੰਗਲਾ, ਸੁਸ਼ਮਾ ਵਾਧਵਾ, ਸੁਮਨ ਕੋਚਰ ਅਤੇ ਕਿਰਨ ਸਮੇਤ ਸ਼ਰਧਾਲੂ ਹਾਜ਼ਰ ਸਨ। ਅੰਤ ਵਿਚ ਬੱਚੀਆਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸਮਾਪਨ ਸ਼ਾਂਤੀ ਪਾਠ ਨਾਲ ਹੋਇਆ।