- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
20 ਨੰਬਰ ਰੇਲਵੇ ਫਾਟਕ ਨੇੜੇ ਜਨਹਿਤ ਸਮਿਤੀ ਵੱਲੋਂ 200 ਤੋਂ ਵੱਧ ਪੌਦੇ ਲਗਾਏ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਾਤਾਵਰਣ ਦੀ ਸੰਭਾਲ ਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਜਨਹਿਤ ਸੰਮਤੀ (ਰਜਿ.) ਪਟਿਆਲਾ ਵੱਲੋਂ 20 ਨੰਬਰ ਰੇਲਵੇ ਫਾਟਕ, ਕਮਿਸ਼ਨਰ ਰਿਹਾਇਸ਼ ਨੇੜੇ ਬਾਰਾਂਦਰੀ ਗਾਰਡਨ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਸੰਮਤੀ ਦੇ ਪ੍ਰਧਾਨ ਐੱਸ.ਕੇ. ਗੌਤਮ ਤੇ ਜਨਰਲ ਸਕੱਤਰ ਤੇ ਸਟੇਟ ਐਵਾਰਡੀ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਪ੍ਰੋਗਰਾਮ ਦੌਰਾਨ 200 ਤੋਂ ਵੱਧ ਫਲਦਾਰ ਅਤੇ ਔਸ਼ਧੀ ਮਹੱਤਵ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਵਿਨੋਦ ਸ਼ਰਮਾ ਨੇ ਕਿਹਾ ਕਿ ਰੁੱਖ ਮਨੁੱਖੀ ਜੀਵਨ ਤੇ ਵਾਤਾਵਰਣ ਦੇ ਸੰਤੁਲਨ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਦੇਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨਾਲ ਸੰਮਤੀ ਨੇ ਚਾਲੂ ਸਾਲ ਦੌਰਾਨ 1000 ਬੂਟੇ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਹੈ।