- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਦਾ ਦਰਦ ਇਕ ਵਾਰ ਫਿਰ ਜੁਬਾਨ ’ਤੇ ਆ ਗਿਆ ਹੈ। ਜਲਾਲਪੁਰ ਨੇ ਜਿਥੇ ਕੈਪਟਨ ਪਰਿਵਾਰ ਦੀਆਂ ਸਿਫ਼ਤਾਂ ਕੀਤੀਆਂ, ਉਥੇ ਹੀ ਪਾਰਟੀ ਵਿਚ ਮੋਜੂਦਾ ਸਮੇਂ ਵਿਚ ਕੋਈ ਪੁੱਛ ਨਾ ਹੋਣ ’ਤੇ ਨਰਾਜਗੀ ਜਾਹਿਰ ਕੀਤੀ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ - ਹਲਕਾ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਮਦਨ ਲਾਲ ਜਲਾਲਪੁਰ ਦਾ ਦਰਦ ਇਕ ਵਾਰ ਫਿਰ ਜੁਬਾਨ ’ਤੇ ਆ ਗਿਆ ਹੈ। ਜਲਾਲਪੁਰ ਨੇ ਜਿਥੇ ਕੈਪਟਨ ਪਰਿਵਾਰ ਦੀਆਂ ਸਿਫ਼ਤਾਂ ਕੀਤੀਆਂ, ਉਥੇ ਹੀ ਪਾਰਟੀ ਵਿਚ ਮੋਜੂਦਾ ਸਮੇਂ ਵਿਚ ਕੋਈ ਪੁੱਛ ਨਾ ਹੋਣ ’ਤੇ ਨਰਾਜਗੀ ਜਾਹਿਰ ਕੀਤੀ ਹੈ। ਨਾਲ ਹੀ ਉਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸੀ ਕਮੇਟੀ ਦੇ ਮੁੱਖ ਦਫਤਰ ਦੀ ਕਾਰਗੁਜਾਰੀ ’ਤੇ ਵੀ ਸਵਾਲ ਖੜੇ ਕੀਤੇ ਹਨ।
ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਮਦਨ ਲਾਲ ਜਲਾਲਪੁਰ ਨੇ ਕਿਹਾ ‘‘ਜਦੋਂ ਕਾਂਗਰਸ ਵਿਚ ਪ੍ਰਨੀਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਸੀ ਤਾਂ ਸਾਡੀ ਹਰ ਗੱਲ ’ਤੇ ਸਲਾਹ ਲਈ ਜਾਂਦੀ ਸੀ ਪਰ ਉਨਾਂ ਦੇ ਜਾਣ ਤੋਂ ਬਾਅਦ ਪਾਰਟੀ ਵਿਚ ਕੋਈ ਪੁੱਛ ਨਹੀਂ ਰਹੀ ਹੈ। ਕੀ ਤੁਸੀਂ ਕਾਂਗਰਸ ਪਾਰਟੀ ਵਿਚ ਖੁਸ਼ ਤੇ ਸੰਤੁ਼ਸਟ ਹੋ? ਦੇ ਸਵਾਲ ’ਤੇ ਸਾਬਕਾ ਵਿਧਾਇਕ ਨੇ ਕਿਹਾ, ਜੇਕਰ ਖੁਸ਼ ਅਤੇ ਸੰਤੁਸ਼ਟ ਹੁੰਦੇ ਤਾਂ ਅੱਜ ਇਹ ਗੱਲਾਂ ਨਾ ਕਰਦੇ ਹੁੰਦੇ।’’ ਇਕ ਸਵਾਲ ਦੇ ਜਵਾਬ ਵਿਚ ਜਲਾਲਪੁਰ ਨੇ ਕਿਹਾ ਕਿ ਹਰਦਿਆਲ ਸਿੰਘ ਕੰਬੋਜ ਦੇ ਪਾਰਟੀ ਛੱਡਣ ਬਾਰੇ ਕਈ ਦਿਨਾਂ ਤੋਂ ਰੌਲਾ ਪੈ ਰਿਹਾ ਸੀ, ਇਸ ਬਾਰੇ ਵਿਜੇਂਦਰ ਸਿੰਗਲਾ ਨੂੰ ਵੀ ਦੱਸਿਆ ਸੀ। ਸਾਬਕਾ ਵਿਧਾਇਕ ਨੇ ਕਿਹਾ ਕਿ ਕਈ ਸਾਲਾਂ ਤੋਂ ਪਟਿਆਲਾ ਨਗਰ ਨਿਗਮ ਚੋਣ ਤੱਕ ਸਾਂਭਦੇ ਆਏ ਹਨ ਪਰ ਉਨਾਂ ਦੀ ਸਲਾਹ ਲੈਣ ਦੀ ਬਜਾਏ, ਹੁਣ ਪਟਿਆਲਾ ਦੀਆਂ ਟਿਕਟਾਂ ਵੰਡਣ ਲਈ ਵੀ ਬਾਹਰੀ ਜਿਲ੍ਹਿਆਂ ਦੇ ਆਗੂਆਂ ਤੋਂ ਸਲਾਹ ਲਈ ਗਈ ਹੈ। ਜਲਾਲਪੁਰ ਨੇ ਕਿਹਾ ‘‘ਪਹਿਲੇ ਸਮੇਂ ਵਿਚ ਪ੍ਰਨੀਤ ਕੌਰ ਵਲੋਂ ਨਿਗਮ ਚੋਣਾਂ ਲਈ ਉਨਾਂ ਦੀ ਅਤੇ ਹਰਦਿਆਲ ਸਿੰਘ ਕੰਬੋਜ ਦੀ ਵਿਸ਼ੇਸ਼ ਡਿਊਟੀ ਲਗਾਈ ਜਾਂਦੀ ਸੀ ਤੇ ਅਸੀਂ ਦੋਹਾਂ ਨੇ ਆਪਣੀ ਰਣਨੀਤੀ ਨਾਲ ਕਈ ਵਾਰਡ ਜਿੱਤ ਕੇ ਵੀ ਦਿੱਤੇ ਸਨ। ਪਰ ਹੁਣ ਆਪਣੇ ਜਿਲ੍ਹੇ ਦੇ ਆਗੂਆਂ ਨੂੰ ਅਣਦੇਖਿਆ ਕਰਕੇ ਬਾਹਰੀ ਆਗੂਆਂ ਨੂੰ ਸੱਦਿਆ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿਚ ਮਦਨ ਲਾਲ ਜਲਾਲਪੁਰ ਨੇ ਕਿਹਾ ‘‘ਮੈਂ ਕਾਂਗਰਸ ਵਿਚ ਹੀ ਹਾਂ, ਮੇਰੀ ਟਿਕਟ ਕੋਈ ਨਹੀਂ ਕੱਟ ਸਕਦਾ ਹੈ ਤੇ ਚੋਣ ਵੀ ਜਰੂਰ ਲੜਾਂਗੇ।’’