- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਇਹ ਵਿਸ਼ੇਸ਼ ਸ਼ਾਮ ਭਗਤੀ, ਅਧਿਆਤਮ ਅਤੇ ਭਾਰਤੀ ਸੱਭਿਆਚਾਰ ਨਾਲ ਭਰਪੂਰ ਹੋਵੇਗੀ। ਇਸ ਮੌਕੇ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਅਤੇ ਪਰਿਵਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਜਾਗਰਣ ਸੰਵਾਦਦਾਤਾ, ਪਟਿਆਲਾ। ਇਸਕਾਨ ਪਟਿਆਲਾ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 2026 ਦੇ ਪਾਵਨ ਅਵਸਰ ’ਤੇ ਇੱਕ ਵਿਸ਼ਾਲ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਸ਼ੁੱਕਰਵਾਰ, 4 ਸਤੰਬਰ 2026 ਨੂੰ ਗ੍ਰੈਂਡ ਸਕੁਏਅਰ, ਹੀਰਾ ਬਾਗ, ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਸ਼ੁਰੂਆਤ ਸ਼ਾਮ 7:00 ਵਜੇ ਹੋਵੇਗੀ।
ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਇਹ ਵਿਸ਼ੇਸ਼ ਸ਼ਾਮ ਭਗਤੀ, ਅਧਿਆਤਮ ਅਤੇ ਭਾਰਤੀ ਸੱਭਿਆਚਾਰ ਨਾਲ ਭਰਪੂਰ ਹੋਵੇਗੀ। ਇਸ ਮੌਕੇ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਅਤੇ ਪਰਿਵਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਸਮਾਗਮ ਦੌਰਾਨ ਹਰੇ ਕ੍ਰਿਸ਼ਨ ਮਹਾਮੰਤਰ ਕੀਰਤਨ ਵਿਸ਼ੇਸ਼ ਆਕਰਸ਼ਣ ਹੋਵੇਗਾ। ਇਸ ਤੋਂ ਇਲਾਵਾ ਸੱਭਿਆਚਾਰਕ ਅਤੇ ਭਗਤੀਮਈ ਪੇਸ਼ਕਾਰੀਆਂ, ਯੂਥ/ਬਾਲਗ ਟੀਮ ਵੱਲੋਂ ਵਿਸ਼ੇਸ਼ ਨਾਟਕ, ਅਤੇ ਬੱਚਿਆਂ ਵੱਲੋਂ ਸ਼ਲੋਕ ਉਚਾਰਨ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੋਰ ਭਗਤੀਮਈ ਗਤੀਵਿਧੀਆਂ ਵੀ ਸਮਾਗਮ ਦਾ ਹਿੱਸਾ ਹੋਣਗੀਆਂ।
ਸਮਾਗਮ ਵਿੱਚ ਛੱਪਣ ਭੋਗ ਦੀ ਵਿਸ਼ੇਸ਼ ਸੇਵਾ ਅਤੇ ਦਰਸ਼ਨ ਵੀ ਹੋਣਗੇ। ਇਸ ਤੋਂ ਬਾਅਦ ਮਹਾ ਆਰਤੀ ਰਾਹੀਂ ਪੂਰਾ ਵਾਤਾਵਰਣ ਭਗਤੀ ਅਤੇ ਆਧਿਆਤਮਿਕ ਆਨੰਦ ਨਾਲ ਭਰ ਜਾਵੇਗਾ। ਸਮਾਗਮ ਦੇ ਅੰਤ ਵਿੱਚ ਸਾਰੇ ਸ਼ਰਧਾਲੂਆਂ ਅਤੇ ਹਾਜ਼ਰ ਸੰਗਤ ਲਈ ਪ੍ਰਸਾਦ ਦੀ ਵਿਵਸਥਾ ਕੀਤੀ ਗਈ ਹੈ।
ਇਸਕਾਨ ਪਟਿਆਲਾ ਵੱਲੋਂ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਮੂਹ ਸੰਗਤ ਨੂੰ ਪਰਿਵਾਰ ਅਤੇ ਮਿੱਤਰਾਂ ਸਮੇਤ ਇਸ ਪਾਵਨ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਆਯੋਜਕਾਂ ਅਨੁਸਾਰ ਇਹ ਸਮਾਗਮ ਸਿਰਫ਼ ਧਾਰਮਿਕ ਉਤਸਵ ਹੀ ਨਹੀਂ, ਸਗੋਂ ਲੋਕਾਂ ਨੂੰ ਭਾਰਤ ਦੀ ਅਮੀਰ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਅਤੇ ਸ੍ਰੀ ਕ੍ਰਿਸ਼ਨ ਦੇ ਪ੍ਰੇਮ, ਭਗਤੀ ਅਤੇ ਚੇਤਨਾ ਦਾ ਅਨੁਭਵ ਕਰਨ ਦਾ ਇੱਕ ਸੁੰਦਰ ਮੌਕਾ ਹੈ।
ਸਮਾਗਮ ਸੰਬੰਧੀ ਜਾਣਕਾਰੀ
ਸਮਾਗਮ: ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 2026
ਮਿਤੀ: ਸ਼ੁੱਕਰਵਾਰ, 4 ਸਤੰਬਰ 2026
ਸਮਾਂ: ਸ਼ਾਮ 7:00 ਵਜੇ ਤੋਂ
ਸਥਾਨ: ਗ੍ਰੈਂਡ ਸਕੁਏਅਰ, ਹੀਰਾ ਬਾਗ, ਪਟਿਆਲਾ
ਆਯੋਜਕ: ਇਸਕਾਨ ਪਟਿਆਲਾ