ਗੁਆਂਢੀਆਂ ਦਾ ਝਗੜਾ ਛੁਡਾਉਣਾ ਪਿਆ ਮਹਿੰਗਾ, ਹਮਲਾਵਰਾਂ ਨੇ ਗੰਡਾਸੀ ਨਾਲ ਵੱਢਿਆ ਵਿਅਕਤੀ ਦਾ ਹੱਥ; Punjab 'ਚ ਦੀਵਾਲੀ ਦੀ ਰਾਤ ਹੋਈ ਖ਼ੂਨੀ ਝੜਪ
ਹਮਲੇ ਵਿੱਚ ਵਿਅਕਤੀ ਦਾ ਖੱਬਾ ਹੱਥ ਗੁੱਟ ਦੇ ਕੋਲੋਂ ਕੱਟ ਕੇ ਵੱਖ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਹੱਥ ਦੁਬਾਰਾ ਜੋੜਨ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਪਰ ਹੱਥ ਦੁਬਾਰਾ ਨਹੀਂ ਜੋੜਿਆ ਜਾ ਸਕਿਆ।
Publish Date: Tue, 10 Nov 2026 11:29 AM (IST)
Updated Date: Tue, 10 Nov 2026 11:44 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਅਰਬਨ ਅਸਟੇਟ ਫੇਜ਼-2 ਦੇ ਲਾਲ ਕੁਆਰਟਰ ਇਲਾਕੇ ’ਚ ਦੀਵਾਲੀ ਦੀ ਰਾਤ ਗੁਆਂਢੀਆਂ ਵਿਚਾਲੇ ਹੋਏ ਝਗੜੇ ਵਿੱਚ ਬਚਾਅ ਕਰਨ ਪਹੁੰਚੇ ਇੱਕ ਵਿਅਕਤੀ ’ਤੇ ਹਮਲਾਵਰਾਂ ਨੇ ਗੰਡਾਸੀ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਅਕਤੀ ਦਾ ਖੱਬਾ ਹੱਥ ਗੁੱਟ ਦੇ ਕੋਲੋਂ ਕੱਟ ਕੇ ਵੱਖ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਹੱਥ ਦੁਬਾਰਾ ਜੋੜਨ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਪਰ ਹੱਥ ਦੁਬਾਰਾ ਨਹੀਂ ਜੋੜਿਆ ਜਾ ਸਕਿਆ। ਉਸ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।