ਸਕਾਲਰਜ ਸਕੂਲ ’ਚ ਕਰਾਇਆ ਇੰਟਰ ਸਕੂਲ ਵਿਗਿਆਨ ਕੁਈਜ ਜ਼ਿਕਰ ਹੋ ਗਿਆ ਕਿ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਨੇ ਮੇਜਵਾਨ ਸਕੂਲ ਦਾ ਰੋਲ ਨਿਭਾਉਂਦੇ ਹੋਏ ਮੁਕਾਬਲੇ ਵਿੱਚ ਭਾਗ ਨਹੀਂ ਲਿਆ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਹਾਜ਼ਰ ਸਨ।
Publish Date: Sun, 09 Aug 2026 05:44 PM (IST)
Updated Date: Mon, 10 Aug 2026 11:33 AM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿੱਚ ਸੀਬੀਐਸਈ ਰਾਜਪੁਰਾ ਸਕੂਲ ਸਹੋਦਿਆ ਕੰਪਲੈਕਸ ਦੁਆਰਾ ਇੰਟਰ ਸਕੂਲ ਕੁਈਜ ਮੁਕਾਬਲੇ ਕਵਿਜ਼ਟੋਨੀਅਮ -2026 ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਾਜਪੁਰਾ ਦੇ 13 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਮੁਕਾਬਲਾ ਆਮ ਵਿਗਿਆਨ, ਭਾਰਤੀ ਵਿਗਿਆਨ, ਵਿਗਿਆਨ ’ਚ ਹੋਈਆਂ ਨਵੀਆਂ ਖੋਜਾਂ ਅਤੇ ਨੌਵੀਂ ਤੇ 10ਵੀਂ ਦੇ ਵਿਗਿਆਨ ’ਤੇ ਅਧਾਰਿਤ ਸੀ। ਸਾਰੇ ਸਕੂਲਾਂ ਦੁਆਰਾ ਇਸ ਮੁਕਾਬਲੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸਕਾਲਰਸ ਪਬਲਿਕ ਸਕੂਲ ਰਾਜਪੁਰਾ ’ਚ ਕੈਮਿਸਟਰੀ ਲੈਕਚਰਾਰ ਜਯੋਤਸਨਾ, ਫਿਜਿਕਸ ਲੈਕਚਰਾਰ ਸ਼ੀਖਾ ਅਤੇ ਬਾਇਓਲੋਜੀ ਲੈਕਚਰਾਰ ਰੀਤੂ ਆਹੂਜਾ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੁਕਾਬਲੇ ’ਚ ਪਹਿਲਾਂ ਸਥਾਨ ਮੁਕਤ ਟਰਸਟ ਇੰਟਰਨੈਸ਼ਨਲ ਸਕੂਲ ਨੇ ਪ੍ਰਾਪਤ ਕੀਤਾ ਜਦ ਕਿ ਆਧਾਰਸ਼ਿਲਾ ਫਾਊਂਡੇਸ਼ਨ ਇੰਟਰਨੈਸ਼ਨਲ ਸਕੂਲ ਨੇ ਦੂਜਾ ਤੇ ਪਟੇਲ ਪਬਲਿਕ ਸਕੂਲ ਨੇ ਤੀਜਾ ਸਥਾਨ, ਮੁਕਤ ਪਬਲਿਕ ਸਕੂਲ ਨੂੰ ਸਾਤਵਨਾ ਇਨਾਮ ਦਿੱਤਾ। ਕੁਇੱਜ਼ ਮੁਕਾਬਲੇ ਦਾ ਸੰਚਾਲਨ ਵਿਗਿਆਨ ਅਧਿਆਪਕ ਮਨਪ੍ਰੀਤ ਕੌਰ ਅਤੇ ਚਿਤਰੰਗਨਾ ਨੇ ਕੀਤਾ। ਜ਼ਿਕਰ ਹੋ ਗਿਆ ਕਿ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਨੇ ਮੇਜਵਾਨ ਸਕੂਲ ਦਾ ਰੋਲ ਨਿਭਾਉਂਦੇ ਹੋਏ ਮੁਕਾਬਲੇ ਵਿੱਚ ਭਾਗ ਨਹੀਂ ਲਿਆ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ, ਡਾਇਰੈਕਟਰ ਸੁਦੇਸ਼ ਜੋਸ਼ੀ ਅਤੇ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਹਾਜ਼ਰ ਸਨ।