ਕਰਹਾਲੀ ਸਾਹਿਬ ਕਾਲਜ ’ਚ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ
ਕਰਹਾਲੀ ਸਾਹਿਬ ਕਾਲਜ਼ ’ਚ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆਂ
Publish Date: Tue, 15 Sep 2026 04:49 PM (IST)
Updated Date: Tue, 15 Sep 2026 04:50 PM (IST)
ਫੋਟੋ 15ਪੀਟੀਐਲ: 10: ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੇ ਮੌਕੇ ’ਤੇ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ ਵਿਖੇ ਮਾਡਲ ਪੰਜਾਬ ਵਿਧਾਨ ਸਭਾ ਕਰਵਾਈਆਂ ਗਈਆਂ। ਇਸ ਦਾ ਉਦੇਸ਼ ਵਿਦਿਆਰਥਣਾਂ ਨੂੰ ਲੋਕਤੰਤਰਿਕ ਵਿਧਾਨ ਸਭਾ ਦੇ ਕੰਮਕਾਜ ਬਾਰੇ ਵਿਹਾਰਕ ਜਾਣਕਾਰੀ ਪ੍ਰਦਾਨ ਕਰਨਾ ਸੀ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਰਮਨਜੀਤ ਕੌਰ ਦੀ ਅਗਵਾਈ ਹੇਠ ਸਮਾਜਿਕ ਵਿਗਿਆਨ ਵਿਭਾਗ ਵੱਲੋਂ ਕਰਵਾਇਆ ਗਿਆ। ਵਿਭਾਗ ਵਿਚ ਡਾ. ਗਗਨਦੀਪ ਕੌਰ, ਸਹਾਇਕ ਪ੍ਰੋਫੈਸਰ ਹਰਦੀਪ ਕੌਰ ਅਤੇ ਸਹਾਇਕ ਪ੍ਰੋਫੈਸਰ ਅਨਮੋਲਪ੍ਰੀਤ ਕੌਰ ਸ਼ਾਮਲ ਹਨ। ਪ੍ਰੋਗਰਾਮ ਵਿਚ ਡਾ. ਨਰਿੰਦਰ ਕੌਰ, ਮਨਪ੍ਰੀਤ ਕੌਰ, ਇਸ਼ਪ੍ਰੀਤ ਕੌਰ, ਨਵਪ੍ਰੀਤ ਕੌਰ, ਤਰਨਪ੍ਰੀਤ ਕੌਰ, ਪਿੰਕੀ ਅਤੇ ਸਰਬਜੀਤ ਕੌਰ ਸਮੇਤ ਹੋਰ ਅਧਿਆਪਕਾਂ ਨੇ ਵੀ ਸ਼ਿਰਕਤ ਕੀਤੀ। ਮਾਡਲ ਵਿਧਾਨ ਸਭਾ ਰਾਹੀਂ ਵਿਦਿਆਰਥਣਾਂ ਨੂੰ ਲੋਕਤੰਤਰਿਕ ਵਿਧਾਨ ਸਭਾ ਦੇ ਕੰਮਕਾਜ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਚਰਚਾ ਦਾ ਵਿਸ਼ਾ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਸੀ। ਵਿਦਿਆਰਥਣਾਂ ਨੇ ਉਤਸ਼ਾਹ ਨਾਲ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਸਮੇਤ ਵੱਖ-ਵੱਖ ਵਿਧਾਨਕ ਭੂਮਿਕਾਵਾਂ ਨਿਭਾਈਆਂ। ਸੈਸ਼ਨ ਦੌਰਾਨ ਯੋਜਨਾ ਅਤੇ ਇਸ ਦੀ ਮਹੱਤਤਾ ਨਾਲ ਸਬੰਧਤ ਬਹਿਸ, ਸਵਾਲ-ਜਵਾਬ, ਤਰਕ-ਵਿਤਰਕ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰੋਗਰਾਮ ਸਕਾਰਾਤਮਕ ਮਾਹੌਲ ਵਿਚ ਸੰਪੰਨ ਹੋਇਆ।