ਆਮ ਆਦਮੀ ਪਾਰਟੀ 'ਚ ਵੱਡੀ ਬਗ਼ਾਵਤ, ਸ਼ੁਤਰਾਣਾ ਹਲਕੇ ਦੇ ਕਈ ਦਿੱਗਜ ਆਗੂ ਅੱਜ ਛੱਡਣਗੇ ਪਾਰਟੀ
ਅੱਜ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ, ਨਸ਼ਾ ਮੁਕਤੀ ਲਈ ਕੰਮ ਕਰਨ ਵਾਲੇ ਆਗੂ ਅਤੇ ਕਾਰਕੁਨ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦੀ ਸੰਭਾਵਨਾ ਹੈ। ਹੁਣ ਤੱਕ ਤਿੰਨ ਅਸਤੀਫੇ ਸਾਹਮਣੇ ਆ ਚੁੱਕੇ ਹਨ ਜਿਨਾਂ ਵਿੱਚ ਜਦੋਂ ਨਸ਼ਿਆਂ ਵਿਰੁੱਧ ਤੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ, ਗੋਲਡੀ ਬਰਾਸ, ਤੇ ਆਮ ਆਦਮੀ ਪਾਰਟੀ ਤੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਹਰਿਆਊ ਅਸਤੀਫਾ ਦੇ ਚੁੱਕੇ ਹਨ।
Publish Date: Sat, 17 Oct 2026 04:42 PM (IST)
Updated Date: Sat, 17 Oct 2026 04:43 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ - ਅੱਜ ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿੱਚ ਵੱਡੀ ਪੱਧਰ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ, ਨਸ਼ਾ ਮੁਕਤੀ ਲਈ ਕੰਮ ਕਰਨ ਵਾਲੇ ਆਗੂ ਅਤੇ ਕਾਰਕੁਨ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦੀ ਸੰਭਾਵਨਾ ਹੈ। ਹੁਣ ਤੱਕ ਤਿੰਨ ਅਸਤੀਫੇ ਸਾਹਮਣੇ ਆ ਚੁੱਕੇ ਹਨ ਜਿਨਾਂ ਵਿੱਚ ਜਦੋਂ ਨਸ਼ਿਆਂ ਵਿਰੁੱਧ ਤੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ, ਗੋਲਡੀ ਬਰਾਸ, ਤੇ ਆਮ ਆਦਮੀ ਪਾਰਟੀ ਤੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਹਰਿਆਊ ਅਸਤੀਫਾ ਦੇ ਚੁੱਕੇ ਹਨ।
ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਵੱਲੋਂ ਸੰਗਰੂਰ ਰੋਡ 'ਤੇ ਹੋਟਲ ਰੁਤਬਾ ਵਿੱਚ ਅੱਜ ਮੀਟਿੰਗ ਸੱਦੀ ਗਈ ਹੈ। ਉਸ ਆਗੂ ਵੱਲੋਂ ਪ੍ਰੈਸ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟੇ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹੋਰ ਕਿੰਨੇ ਕੁ ਵਿਅਕਤੀ ਅਸਤੀਫੇ ਦੇਣਗੇ, ਪਰ ਇਹ ਯਕੀਨੀ ਹੈ ਕਿ ਆਮ ਆਦਮੀ ਪਾਰਟੀ ਨੂੰ ਹਲਕਾ ਸ਼ੁਤਰਾਣਾ ਵਿੱਚ ਵੱਡੀ ਸੱਟ ਵੱਜਣ ਵਾਲੀ ਹੈ।
ਭੁਵਿੱਖ ਵਿਚ ਦੇ ਨਤੀਜੇ ਕੀ ਹੋਣਗੇ ? ਉਹ ਆਉਣ ਵਾਲਾ ਸਮਾਂ ਦੱਸੇਗਾ। ਇਹ ਵੀ ਹੋ ਸਕਦਾ ਹੈ ਕਿ ਪਾਰਟੀ ਦੇ ਆਗੂਆਂ ਅਤੇ ਨਸ਼ਾ ਵਿਰੁੱਧ ਮੁਹਿੰਮ ਨੂੰ ਚਲਾਉਣ ਵਾਲੇ ਵਿਅਕਤੀਆਂ ਨੂੰ ਭਗਵੰਤ ਮਾਨ ਦੀਆਂ ਆਪ ਹੁਦਰੀਆਂ ਤੋਂ ਦੁਖੀ ਵੀ ਹਨ।